ਸਟੇਟ ਪਾਲਿਸੀ
ਪ੍ਰਕਾਸ਼ਨ ਦੀ ਮਿਤੀ : 22/10/2018
ਬਜ਼ੁਰਗਾਂ ਦੀ ਭਲਾਈ ਲਈ ਬਣਾਈ ਸਟੇਟ ਪਾਲਿਸੀ ਛੇਤੀ ਹੀ ਕੀਤੀ ਜਾਵੇਗੀ ਲਾਗੂ : ਅਰੁਨਾ ਚੌਧਰੀ
- 12 ਲੱਖ 69 ਹਜਾਰ 362 ਪੈਨਸ਼ਨਰਾਂ ਨੂੰ ਹਰੇਕ ਮਹੀਨੇ ਰੈਗੂਲਰ ਪੈਨਸ਼ਨ ਦੇਣ ਵਾਸਤੇ ਬਜਟ ਵਿੱਚ 1158 ਕਰੋੜ 67 ਲੱਖ ਰੁਪਏ ਦੀ ਕੀਤੀ ਵਿਵਸਥਾ
- 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪੀ.ਆਰ.ਟੀ.ਸੀ. ਤੇ ਪੰਜਾਬ ਰੋਡਵੇਜ ਵਿੱਚ ਅੱਧੇ ਟਿਕਟ ਦੀ ਦਿੱਤੀ ਜਾ ਰਹੀ ਹੈ ਸਹੂਲਤ
- ਸਮਾਜਿਕ ਸੁਰੱਖਿਆ ਮੰਤਰੀ ਨੇ ਫ਼ਤਹਿਗੜ੍ਹ ਸਾਹਿਬ ਵਿਖੇ ਬਜ਼ੁਰਗਾਂ ਲਈ ਡੇਅ ਕੇਅਰ ਸੈਂਟਰ ਬਣਾਉਣ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ
- ਅੰਤਰਰਾਜ਼ੀ ਬਜ਼ੁਰਗ ਦਿਵਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਵਿਖੇ ਰਾਜ ਪੱਧਰੀ ਸਮਾਗਮ ਦਾ ਆਯੋਜਨ
- ਵੱਖ-ਵੱਖ ਖੇਤਰਾਂ ‘ਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਬਜ਼ੁਰਗਾਂ ਦਾ ਕੀਤਾ ਗਿਆ ਸਨਮਾਨ
- ‘ਸਾਡੇ ਬਜ਼ੁਰਗ ਸਾਡਾ ਸਰਮਾਇਆ’ ਨਾਂਅ ਦੀ ਕਿਤਾਬ ਕੀਤੀ ਗਈ ਜਾਰੀ