ਆਮ ਖਾਸ ਬਾਗ ਸਰਹਿੰਦ
ਦਿਸ਼ਾਆਮ ਖਾਸ ਬਾਗ ਸਰਹਿੰਦ ਮੁਗਲ ਸਮਰਾਟ ਅਕਬਰ ਦੇ ਰਾਜ ਕਾਲ ਦੌਰਾਨ ਇਥੋ ਦੇ ਕੂਲੈਕਟਰ ਵਲੋ ਬਣਵਾਇਆ ਗਿਆ ਸੀ । ਇਸ ਉਪਰੰਤ ਰਾਜਾ ਜਹਾਂਗੀਰ ਅਤੇ ਸ਼ਾਹਜਾਹ ਵਲੋਂ ਵੀ ਇਸ ਦੀ ਉਸਾਰੀ ਕੀਤੀ ਜਾਂਦੀ ਰਹੀ। ਇਹ ਸਥਾਨ ਮੁਗਲ ਸਮਰਾਟਾਂ ਵਲੋ ਲਾਹੋਰ ਤੋ ਆਉਦੇ ਜਾਦੇ ਰੁਕਣ ਲਈ ਉਸਾਰਿਆ ਗਿਆ ਸੀ। ਇਸ ਨੂੰ ਚੋਤਰਫਾ ਚਾਰ ਦਿਵਾਰੀ ਕਰਕੇ ਸੁੰਦਰ ਬਾਗ ਅਤੇ ਭਵਾਨਾਂ ਦਾ ਨਿਰਮਾਣ ਕੀਤਾ ਗਿਆ ਸੀ। ਮੋਟੇ ਤੋਰ ਤੇ ਇਸ ਦੇ ਦੋ ਭਾਗ, ਇੱਕ ਆਮ ਜ਼ੋ ਕਿ ਆਮ ਜਨਤਾ ਲਈ ਸੀ ਅਤੇ ਦੂਸਰਾ ਭਾਗ (ਖਾਸ) ਜ਼ੋ ਕਿ ਸਮਰਾਟ ਲਈ ਰਾਖਵਾ ਸੀ । ਇਸ ਵਿੱਚ ਸਦਰਖਾਨਾ, ਸ਼ੀਸ ਮਹਿਲ, ਸ਼ਾਹੀ ਹਮਾਮ ਅਤੇ ਦੋਲਤ—ਖਾਨਾ—ਏ—ਖਾਸ ਨਾਂਮ ਦੀਆਂ ਬਹੁਤ ਹੀ ਵਿਲੱਖਣ ਇਮਾਰਤਾਂ ਦੀ ਉਸਾਰੀ ਕੀਤੀ ਗਈ ਜ਼ੋ ਆਪਣੇ ਆਪ ਵਿੱਚ ਕਲਾਂ ਦਾ ਇੱਕ ਨਮੂਨਾ ਹਨ। ਸਰਦਖਾਨੇ ਨੂੰ ਗਰਮੀਆਂ ਵਿੱਚ ਚਲਦੇ ਪਾਣੀ ਰਾਹੀ ਠੰਢਾ ਰੱਖਣ ਲਈ ਵਿਸ਼ੇਸ ਪ੍ਰਬੰਧ ਕੀਤੇ ਗਏ ਸਨ।
ਫ਼ੋਟੋ ਗੈਲਰੀ
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਫਤਹਿਗੜ ਸਾਹਿਬ ਤੋ ਨਜਦੀਕੀ ਹਵਾਈ ਅੱਡਾ, ਮੋਹਾਲੀੇ/ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਫਤਹਿਗੜ੍ਹ ਸਾਹਿਬ ਤੋ ਲਗਭਗ 50 ਕਿਲੋਮੀਟਰ ਦੀ ਦੂਰੀ ਤੇ ਹੈ।
ਰੇਲਗੱਡੀ ਰਾਹੀਂ
ਦਿੱਲੀ-ਅਮ੍ਰਿਤਸਰ ਰੇਲਵੇ ਲਾਈਨ ਤੇ ਜਿਲ੍ਹੇ ਵਿੱਚ ਸਰਹਿੰਦ ਰੇਲਵੇ ਜੰਕਸ਼ਨ ਹੈ।ਇਹ ਜੰਕਸ਼ਨ ਜਿਲੇ੍ ਨੂੰ ਰੋਪੜ ਅਤੇ ਨੰਗਲ ਡੈਮ ਨਾਲ ਜ਼ੋੜਦਾ ਹੈ।ਸਰਹਿੰਦ ਨੰਗਲ ਰੇਲਵੇ ਲਾਈਨ ਤੇ ਫਤਿਹਗੜ੍ਹ ਸਾਹਿਬ ਦਾ ਰੇਲਵੇ ਸਟੇਸ਼ਨ ਹੈ।ਕਈ ਐਕਸਪ੍ਰੈਸ ਸੁਪਰਫਾਸਟ ਗੱਡੀਆਂ ਸਰਹਿੰਦ ਰੇਵਲੇ ਸਟੇਸ਼ਨ ਤੇ ਰੁੱਕਦੀਆਂ ਹਨ
ਸੜਕ ਰਾਹੀਂ
ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਫਤਿਹਗੜ੍ਹ ਸਾਹਿਬ ਸੜਕੀ ਰਸਤੇ ਰਾਹੀਂ 250 ਕਿਲੋਮੀਟਰ ਹੈ।ਨੈਸ਼ਨਲ ਹਾਈਵੇ ਨੰਬਰ 1 (ਸ਼ੇਰ ਸ਼ਾਹ ਸੂਹੀ ਮਾਰਗ) ਜਿਲ੍ਹੇ ਸਰਹਿੰਦ ਅਤੇ ਫਤਿਹਗੜ੍ਹ ਸਾਹਿਬ ਵਿੱਚੋਂ ਦੀ ਲੰਘਦਾ ਹੈ।ਦਿੱਲੀ-ਅਮ੍ਰਿਤਸਰ ਨੂੰ ਜਾਣ ਵਾਲੀਆਂ ਸਾਰੀਆਂ ਬੱਸਾਂ ਇੱਥੇ ਰੁੱਕਦੀਆਂ ਹਨ।ਦਿੱਲੀ ਏਅਰਪੋਰਟ ਤੋਂ ਉਤਰ ਕੇ ਜ਼ੋ ਯਾਤਰੀ ਫਤਿਹਗੜ੍ਹ ਸਾਹਿਬ ਦੀ ਯਾਤਰਾ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਇਥੋਂ ਕਨੇਡੀਅਨ ਬੱਸ ਸੇਵਾ, ਜ਼ੋ ਏਅਰਪੋਰਟ ਤੋਂ ਅਮ੍ਰਿਤਸਰ ਨੂੰ ਚਲਦੀ ਹੈ,ਦਾ ਠਹਿਰਾਉ ਸਰਹਿੰਦ ਅਤੇ ਗੋਬਿੰਦਗੜ੍ਹ ਰਾਹੀਂ ਆ ਸਕਦੇ ਹਨ।