ਬੰਦ ਕਰੋ

ਜ਼ਿਲੇ ਵਿੱਚ 18 ਤੋਂ 20 ਨਵੰਬਰ ਤੱਕ ਚਲਾਈ ਜਾਵੇਗੀ ਪਲਸ ਪੋਲੀਓ ਮੁਹਿੰਮ : ਢਿੱਲੋਂ

ਪ੍ਰਕਾਸ਼ਨ ਦੀ ਮਿਤੀ : 13/11/2018
.

ਜ਼ਿਲੇ ਵਿੱਚ 18 ਤੋਂ 20 ਨਵੰਬਰ ਤੱਕ ਚਲਾਈ ਜਾਵੇਗੀ ਪਲਸ ਪੋਲੀਓ ਮੁਹਿੰਮ : ਢਿੱਲੋਂ
ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਫੌਗਿੰਗ ਸਪਰੇਅ ਕਰਨੀ ਯਕੀਨੀ ਬਣਾਈ ਜਾਵੇ
ਬੱਚਤ ਭਵਨ ਵਿਖੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜਿਲਾ ਸਿਹਤ ਸੋਸਾਇਟੀ ਦੀ ਮੀਟਿੰਗ
ਫ਼ਤਹਿਗੜ ਸਾਹਿਬ, 13 ਨਵੰਬਰ
ਜ਼ਿਲੇ ਵਿਚ 18 ਤੋਂ 20 ਨਵੰਬਰ ਤੱਕ 03 ਦਿਨਾਂ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਵਿਚ 0 ਤੋਂ 05 ਸਾਲ ਤੱਕ ਦੇ 15 ਹਜਾਰ 546 ਮਾਈਗਰੇਟਰੀ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸz: ਸ਼ਿਵਦੁਲਾਰ ਸਿੰਘ ਢਿੱਲੋਂ ਨੇ ਬੱਚਤ ਭਵਨ ਫਤਹਿਗੜ ਸਾਹਿਬ ਵਿਖੇ ਜ਼ਿਲਾ ਸਿਹਤ ਸੋਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨਾਂ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ 143 ਟੀਮਾਂ ਲਗਾਈਆਂ ਗਈਆਂ । ਇਸ ਮੁਹਿੰਮ ਦੌਰਾਨ ਘਰ ਘਰ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਗੋਬਿੰਦਗੜ ਦਾ ਸਾਰਾ ਏਰੀਆ ਕਵਰ ਕਰਨ ਤੋਂ ਇਲਾਵਾ ਸਲੱਮ ਏਰੀਆ, ਝੁੱਗੀਆਂ ਝੋਪੜੀਆਂ, ਬਸਤੀਆਂ ਅਤੇ ਭੱਠਿਆਂ ਤੇ ਜਾ ਕੇ 100 ਫੀਸਦੀ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਨਸ਼ਾ ਛਡਾਓ ਕੇਂਦਰ ਸਫਲਤਾ ਪੂਰਵਕ ਚਲ ਰਿਹਾ ਹੈ ਜਿੱਥੇ ਹੁਣ ਤੱਕ ਓ ਪੀ ਡੀ ਰਾਹੀਂ ਹੀ 11 ਹਜਾਰ 389 ਨਸ਼ਿਆਂ ਦੇ ਆਦੀ ਮਰੀਜਾਂ ਦਾ ਸਫਲਤਾ ਪੂਰਵਕ ਇਲਾਜ ਕੀਤਾ ਜਾ ਚੁੱਕਾ ਹੈ। ਜਿੰਨਾਂ ਵਿਚੋਂ ਹੁਣ ਤੱਕ 962 ਮਰੀਜਾਂ ਨੇ ਨਸ਼ਾ ਛਡਾਓ ਕੇਂਦਰ ਵਿਖੇ ਦਾਖਲ ਹੋ ਕੇ ਆਪਣਾ ਇਲਾਜ ਕਰਵਾਇਆ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ 659 ਕੈਂਸਰ ਦੇ ਮਰੀਜਾਂ ਨੂੰ ਇਲਾਜ ਲਈ 6 ਕਰੋੜ 57 ਲੱਖ 43 ਹਜਾਰ ਰੁਪਏ ਦੀ ਰਾਹਤ ਰਾਸ਼ੀ ਵੰਡੀ ਜਾ ਚੁੱਕੀ ਹੈ। ਉੁਹਨਾਂ ਹੋਰ ਦੱਸਿਆ ਕਿ ਮੁੱਖ ਮੰਤਰੀ ਹੈਪੈਟਾਈਟਸ-ਸੀ ਰਲੀਫ ਫੰਡ ਸਕੀਮ ਅਧੀਨ ਜਿਲੇ ਦੇ 1107 ਮਰੀਜ ਲਾਭ ਲੈ ਚੁੱਕੇ ਹਨ ਜਿਸ ਵਿੱਚੋਂ 535 ਮਰੀਜ ਬਿਲਕੁਲ ਠੀਕ ਹੋ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਸਮੂਹ ਕਾਰਜ ਸਾਧਕ ਅਫਸਰਾਂ ਅਤੇ ਬੀ ਡੀ ਪੀ ਓਜ਼ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰਾਂ ਅਤੇ ਪਿੰਡਾਂ ਦੇ ਜਨਤਕ ਸਥਾਨਾਂ ਤੇ ਖੜੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਅਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਅਤੇ ਬਦਲਦੇ ਮੌਸਮ ਕਾਰਨ ਡੇਂਗੂ ਬਿਮਾਰੀ ਫੈਲਾਉਣ ਵਾਲੇ ਮੱਛਰਾਂ ਦੀ ਪੈਦਾਇਸ਼ ਰੋਕਣ ਲਈ ਲਗਾਤਾਰ ਫੌਗਿੰਗ ਸਪਰੇਅ ਕਰਾਉਣੀ ਯਕੀਨੀ ਬਣਾਉਣ।
ਇਸ ਮੌਕੇ ਸਿਵਲ ਸਰਜਨ ਡਾ: ਨਰੇਸ ਕੁਮਾਰ ਅਗਰਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਤੋਂ ਬਚਾਅ ਕਰਨ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਅਤੇ ਲੋਕਾਂ ਨੂੰ ਆਪਣੇ ਘਰਾਂ ਵਿਚਲੀਆਂ ਉਹ ਸਾਰੀਆਂ ਥਾਂਵਾ ਜਿੱਥੇ ਕਿਤੇ ਵੀ ਪਾਣੀ ਖੜਾ ਹੁੰਦਾ ਹੋਵੇ, ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਕੈਂਪ ਲਗਾ ਕੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰਾਂ ਵਿੱਚ ਪਏ ਫਰਿੱਜਾਂ ਦੀਆਂ ਖਰਾਬ ਪਾਣੀ ਦੀਆਂ ਟਰੇਆਂ, ਪਾਣੀ ਦੀਆਂ ਬਿਨਾਂ ਢੱਕੀਆਂ ਟੈਂਕੀਆਂ, ਛੱਤਾਂ ‘ਤੇ ਪਏ ਟੁੱਟੇ ਬਰਤਨ, ਟਾਇਰ ਅਤੇ ਗਮਲਿਆਂ ਵਿੱਚ ਪਾਣੀ ਖੜਾ ਨਾ ਹੋਣ ਦੇਣ ਕਿਉਂਕਿ ਖੜਾ ਪਾਣੀ ਡੇਂਗੂ ਤੇ ਮਲੇਰੀਏ ਦਾ ਕਾਰਨ ਬਣਦਾ ਹੈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸz; ਜਗਵਿੰਦਰਜੀਤ ਸਿੰਘ ਸੰਧੂ, ਐਸ ਡੀ ਐਮ ਅਮਲੋਹ ਸ਼੍ਰੀ ਆਨੰਦ ਸਾਗਰ ਸ਼ਰਮਾ, ਐਸ ਡੀ ਐਮ ਫਤਹਿਗੜ ਸਾਹਿਬ ਸ਼੍ਰੀ ਅਮਿਤ ਬੈਂਬੀ, ਐਸ ਡੀ ਐਮ ਬਸੀ ਪਠਾਣਾ ਸz; ਜਗਦੀਸ਼ ਸਿੰਘ ਜੌਹਲ, ਐਸ ਡੀ ਐਮ ਖਮਾਣੋ ਸz: ਪਰਮਜੀਤ ਸਿੰਘ, ਡੀ ਡੀ ਪੀ ਓ ਸz: ਅਮਰੀਕ ਸਿੰਘ ਸਿੱਧੁ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਜਗਦੀਸ ਸਿੰਘ, ਡਾ: ਪਰਸੋਤਮ ਦਾਸ, ਡਾ: ਹਰਵੀਰ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
ਨੰ: ਲਸਫਸ (ਪ੍ਰੈ:ਰੀ:)-18/1202