ਬੰਦ ਕਰੋ

ਕਿਵੇਂ ਪਹੁੰਚੀਏ

ਫਤਿਹਗੜ੍ਹ ਸਾਹਿਬ ਪਹੰਚਣ ਲਈ ਮੁੱਖ ਪ੍ਰਵੇਸ ਦੁਆਰਾ :—

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆ ਦੀ ਅਦੁੱਤੀ ਇਤਿਹਾਸਕ ਤਿੰਨ ਸੋ ਸਾਲਾ ਸਹੀਦੀ ਪੁਰਵ ਦੇ ਮੋਕੇ ਤੇ ਫਤਿਹਗੜ੍ਹ ਸਾਹਿਬ ਵਿਖੇ ਸਾਲ 2004 ਵਿੱਚ ਚਾਰ ਯਾਦਗਾਰੀ ਗੇਟਾ ਦੀ ਉਸਾਰੀ ਕੀਤੀ ਗਈ। ਇਨ੍ਹਾਂ ਯਾਦਗਾਰੀ ਗੇਟਾ ਦੇ ਨਾਮ ਉਨ੍ਹਾਂ ਨਾਇਕਾ ਦੇ ਨਾ ਤੇ ਰੱਖੇ ਗਏ ਜ਼ੋ ਸਾਹਿਬਜਾਦਿਆ ਦੀ ਸ਼ਹੀਦੀ ਸਮੇ ਆਪਣੇ ਨੇਕ ਕਾਰਜਾ ਦੁਆਰਾ ਉਨ੍ਹਾਂ ਦੀ ਸਹਾਇਤਾ ਲਈ ਮੱਦਦਗਾਰ ਵੱਜੋ ਅੱਗੇ ਆਏ।ਪਹਿਲੇ ਗੇਟ ਦਾ ਨਾਮ ਸੇਰ ਮਹੁਮੰਦ ਖਾਨ ਦੇ ਨਾਮ ਤੇ ਰੱਖਿਆ ਗਿਆ, ਜ਼ੋ ਮਾਧੋ ਪੁਰ ਚੋਕ ਦੀ ਸੜਕ ਜ਼ੋ ਪਟਿਆਲਾ ਤੋ ਸਿੱਧੀ ਫਤਿਹਗੜ੍ਹ ਸਾਹਿਬ ਨੂੰ ਆਉਦੀ ਹੈ ਤੇ ਸਥਿਤ ਹੈ।ਦੂਸਰਾ ਗੇਟ ਦਿਵਾਨ ਟੋਡਰ ਮੱਲ ਦੇ ਨਾਮ ਤੇ ਹੈ, ਜੋ ਨੈਸ਼ਨਲ ਹਾਈਵੇ ਤੋ ਅੰਬਾਲਾ ਜਾ ਲੁਧਿਆਣਾ ਵੱਲੋ ਆਉਦੇ ਹੋਏ ਫਤਿਹਗੜ੍ਹ ਸਾਹਿਬ ਵੱਲ ਆਉਂਦੀ ਹੈ।ਇਸ ਲਿੰਕ ਸੜਕ ਤੇ ਰੇਲਵੇ ਬਰਿੱਜ ( ਆਰ.ਓ.ਬੀ.) ਬਣਿਆ ਹੋਇਆ ਹੈ। ਤੀਸਰਾ ਗੇਟ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਹੈ ਜ਼ੋ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਵਾਲੀ ਸੜਕ ਤੇ ਸਥਿਤ ਹੈ। ਚੌਥਾ ਸਵਾਗਤੀ ਗੇਟ ਮੋਤੀ ਰਾਮ ਮਹਿਰਾ ਗੇਟ ਹੈ ਜ਼ੋ ਫਤਿਹਗੜ੍ਹ ਸਾਹਿਬ ਤੋਂ ਰੋਪੜ, ਅਨੰਦਪੁਰ ਸਾਹਿਬ ਅਤੇ ਨੰਗਲ ਡੈਮ ਵਾਲੀ ਸੜਕ ਤੇ ਸਥਿਤ ਹੈ।

ਮੁੱਖ ਪ੍ਰਵੇਸ ਦੁਆਰ
ਬਾਬਾ ਬੰਦਾ ਸਿੰਘ ਬਹਾਦਰਦਿਵਾਨ ਟੋਡਰ ਮੱਲ ਗੇਟਸੇਰ ਮਹੁਮੰਦ ਖਾਨ ਗੇਟਮੋਤੀ ਰਾਮ ਮਹਿਰਾ ਗੇਟ

ਫਤਿਹਗੜ੍ਹ ਸਾਹਿਬ ਵਿਖੇ ਬਸ ਰਾਹੀਂ ਪਹੁੰਚਣ ਬਾਰੇ

ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਫਤਿਹਗੜ੍ਹ ਸਾਹਿਬ ਸੜਕੀ ਰਸਤੇ ਰਾਹੀਂ 250 ਕਿਲੋਮੀਟਰ ਹੈ।ਨੈਸ਼ਨਲ ਹਾਈਵੇ ਨੰਬਰ 1 (ਸ਼ੇਰ ਸ਼ਾਹ ਸੂਹੀ ਮਾਰਗ) ਜਿਲ੍ਹੇ ਸਰਹਿੰਦ ਅਤੇ ਫਤਿਹਗੜ੍ਹ ਸਾਹਿਬ ਵਿੱਚੋਂ ਦੀ ਲੰਘਦਾ ਹੈ।ਦਿੱਲੀ—ਅਮ੍ਰਿਤਸਰ ਨੂੰ ਜਾਣ ਵਾਲੀਆਂ ਸਾਰੀਆਂ ਬੱਸਾਂ ਇੱਥੇ ਰੁੱਕਦੀਆਂ ਹਨ।ਦਿੱਲੀ ਏਅਰਪੋਰਟ ਤੋਂ ਉਤਰ ਕੇ ਜ਼ੋ ਯਾਤਰੀ ਫਤਿਹਗੜ੍ਹ ਸਾਹਿਬ ਦੀ ਯਾਤਰਾ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਇਥੋਂ ਕਨੇਡੀਅਨ ਬੱਸ ਸੇਵਾ, ਜ਼ੋ ਏਅਰਪੋਰਟ ਤੋਂ ਅਮ੍ਰਿਤਸਰ ਨੂੰ ਚਲਦੀ ਹੈ,ਦਾ ਠਹਿਰਾਉ ਸਰਹਿੰਦ ਅਤੇ ਗੋਬਿੰਦਗੜ੍ਹ ਰਾਹੀਂ ਆ ਸਕਦੇ ਹਨ।

ਫਤਿਹਗੜ੍ਹ ਸਾਹਿਬ ਵਿਖੇ ਰੇਲਗੱਡੀ ਰਾਹੀਂ ਪਚੁੰਚਣ ਲਈ

ਦਿੱਲੀ—ਅਮ੍ਰਿਤਸਰ ਰੇਲਵੇ ਲਾਈਨ ਤੇ ਜਿਲ੍ਹੇ ਵਿੱਚ ਸਰਹਿੰਦ ਰੇਲਵੇ ਜੰਕਸ਼ਨ ਹੈ।ਇਹ ਜੰਕਸ਼ਨ ਜਿਲੇ੍ ਨੂੰ ਰੋਪੜ ਅਤੇ ਨੰਗਲ ਡੈਮ ਨਾਲ ਜ਼ੋੜਦਾ ਹੈ।ਸਰਹਿੰਦ ਨੰਗਲ ਰੇਲਵੇ ਲਾਈਨ ਤੇ ਫਤਿਹਗੜ੍ਹ ਸਾਹਿਬ ਦਾ ਰੇਲਵੇ ਸਟੇਸ਼ਨ ਹੈ।ਕਈ ਐਕਸਪ੍ਰੈਸ ਸੁਪਰਫਾਸਟ ਗੱਡੀਆਂ ਸਰਹਿੰਦ ਰੇਵਲੇ ਸਟੇਸ਼ਨ ਤੇ ਰੁੱਕਦੀਆਂ ਹਨ।

ਫਤਿਹਗੜ੍ਹ ਸਾਹਿਬ ਵਿਖੇ ਹਵਾਈ ਹਵਾਈ ਜਹਾਜ਼ ਰਾਹੀਂ ਪਹੁੰਚਣ ਬਾਰੇ

ਫਤਹਿਗੜW ਸਾਹਿਬ ਤੋ ਨਜਦੀਕੀ ਹਵਾਈ ਅੱਡਾ, ਮੋਹਾਲੀੇ/ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਫਤਹਿਗੜ੍ਹ ਸਾਹਿਬ ਤੋ ਲਗਭਗ 50 ਕਿਲੋਮੀਟਰ ਦੀ ਦੂਰੀ ਤੇ ਹੈ।

ਹੋਟਲ/ਰੈਸਟੋਰੇਟ

  • ਫਲੋਟਿੰਗ ਰੈਸਟੋਰੇਟ ਸਰਹਿੰਦ 90239-87380
  • ਜਿੰਮ ਖੰਨਾ ਕਲੱਬ ਮੰਡੀ ਗੋਬਿੰਦਗੜ੍ 01765-257935-252923
  • ਗੋਬਿੰਦਗੜ੍ਹ ਕਲੱਬ ਮੰਡੀ ਗੋਬਿੰਦਗੜ੍ਹ ਮੈਨੇਜਰ ਸ੍ਰੀ ਵੀ.ਪੀ. ਸ਼ਾਹੀ 241288, 92160-61000
  • ਸਾਹਿਲ ਮੋਟਿਲ ਜੀ ਟੀ ਰੋਡ,ਸਰਹਿੰਦ ਸ੍ਰੀ ਅਸੋ਼ਕ ਚੈਹਿਤਾ ਮੈਨੇਜਰ 01765-228392-228649,98156-02338
  • ਮੈਨੇਜਰ ਚਾਵਲਾ ਚਿੰਕਨ ਸਰਹਿੰਦ ਮੰਡੀ 98723-00290
  • ਗੋਬਿੰਦਗੜ੍ਹ ਕਲੱਬ ਮੰਡੀ ਗੋਬਿੰਦਗੜ੍ਹ 92160-61000
  • ਹਵੇਲੀ ਰਾਜਪੁਰਾ ਰੋਡ 99150-17017
  • ਨੂਰ ਮਹਿਲ ਹੋਟਲ ਐਂਡ ਰੈਸਟੋਰੈਂਟ ਚੰਡੀਗੜ੍ਹ ਰੋਡ ਫਤਿਹਗੜ੍ਹ ਸਾਹਿਬ 78375-90909
  • ਰੂਤਬਾ ਹੋਟਲ ਐਂਡ ਰੈਸਟੋਰੈਂਟ ਚੰਡੀਗੜ੍ਹ ਰੋਡ ਫਤਿਹਗੜ੍ਹ ਸਾਹਿਬ-9779773500