ਬੰਦ ਕਰੋ

ਦਿਲਚਸਪ ਤੱਥ

ਮੋਨੋ ਰੇਲ

Mono Rail.

ਅੱਜ ਜਦੋਂ ਸੂਬੇ ਦੇ ਮੈਟਰੋਪੋਲੀਟਨ ਸ਼ਹਿਰਾਂ ਅਤੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਵਿਚ ਮੋਨੋਰੇਲ ਟਰਾਂਸਪੋਰਟ ਪ੍ਰਣਾਲੀ ਲਾਗੂ ਕਰਨ ਕਰਣ ਦੀ ਸੋਚ ਰਹੇ ਹਨ, ਤਾਂ ਕੀ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਵਿਸ਼ਵ ਵਿਚ ਪਹਿਲੀ ਮੋਨੋਰੇਲ ਫਤਿਹਗੜ੍ਹ ਸਾਹਿਬ ਜ਼ਿਲੇ ਵਿਚ ਸਰਹਿੰਦ ਤੋਂ 15 ਕਿਲੋਮੀਟਰ ਦੂਰ ਮੋਰਿੰਡਾ ਤੱਕ 1907 ਵਿਚ ਚਲੀ, 1907 ਵਿਚ ਸਰਹੰਦ ਨਾਲ ਬੱਸੀ ਨੂੰ ਜੋੜਨ ਵਾਲੀ ਇਕ ਅਸਾਧਾਰਨ ਰੇਲ ਦਾ ਪਹਿਲਾ ਭਾਗ ਸ਼ੁਰੂ ਹੋ ਗਿਆ ਸੀ।
ਕਰਨਲ ਬੋਅਲਜ਼, ਜਿਸਨੇ ਇਹ ਮੋਨੋਰੇਲ ਤਿਆਰ ਕੀਤੀ, ਊਹ ਪਟਿਆਲਾ ਦੇ ਸਟੇਟ ਇੰਜੀਨੀਅਰ ਬਣ ਗਏ. ਸੜਕ ਦੇ ਇੱਕ ਪਾਸੇ ਇੱਕ ਰੇਲ ਟ੍ਰੈਕ ਸੀ।
ਆਵਾਜਾਈ ਦੇ ਹੋਰ ਤਰੀਕੇ ਅਤੇ ਇਸ ਦੇ ਰੱਖ-ਰਖਾਵ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਸਖਤ ਮੁਕਾਬਲਾ ਕਰਕੇ ਇਹ ਹੌਲੀ ਹੌਲੀ 1927 ਵਿੱਚ ਛੱਅਤੇ ਬੰਦ ਹੋ ਗਈ।
ਮੋਨੋਰੇਲ ਦੇ ਇਸ ਇੰਜਣ ਨੂੰ ਹੁਣ ਰਾਸ਼ਟਰੀ ਰੇਲਵੇ ਮਿਊਜ਼ੀਅਮ, ਨਵੀਂ ਦਿੱਲੀ ਵਿੱਚ ਰੱਖਿਆ ਗਿਆ ਹੈ।

ਘਰੇਲੂ ਸਮਰੱਥ ਸਰਜਨ -ਇੱਕ ਔਰਤ ਜ਼ੋ ਕੰਡਾ ਕੱਢਦੀ ਹੈ

Home Surgeon.

ਕੀ ਤੁਸੀਂ ਕਿਸੇ ਸਮਰੱਥ ਸਰਜਨ ਬਾਰੇ ਸੁਣਿਆ ਹੈ ਜਿਸ ਨੇ ਕਦੀ ਵੀ ਕੋੋਈ ਬਕਾਇਦਾ ਸਿਖਲਾਈ ਨਾ ਲਈ ਹੋਵੇ।ਜੀ ਹਾਂ ਅਜਿਹੀ ਹੀ ਇੱਕ ਸਰਜਨ ਬੀਬੀ ਗੁਰਦੇਵ ਕੌਰ, ਪਿੰਡ ਖਰੋੜਾ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਹੈ। ਸਰਹਿੰਦ—ਪਟਿਆਲਾ ਰੋਡ ਤੇ ਸਰਹਿੰਦ ਤੋਂ 7 ਕਿਲੋਮੀਟਰ ਦੀ ਦੂਰੀ ਤੇ ਸੜਕ ਨਾਲ ਲੱਗਦੇ ਆਪਣੇ ਘਰ ਵਿੱਚ ਹੀ ਵਿਸ਼ਵਾਸ ਨਾਲ ਆਪਣੇ ਸਥਾਨ ਤੇ ਬੈਠਦੀ ਹੈ। ਹੁਣ ਉਸਨੂੰ ਮਾਤਾ ਜੀ ਕਹਿੰਦੇ ਹਨ ਅਤੇ ਉਹ ਲੱਗਭੱਗ 80 ਸਾਲ ਦੀ ਹੈ।ਉਹ ਪਿੰਡ ਦੇ ਜਿੰਮੀਦਾਰ ਨਾਲ ਵਿਆਹੀ ਗਈ ਅਤੇ ਸਾਲ 1947 ਵਿੱਚ ਸਰਜਰੀ ਦਾ ਇਹ ਕੰਮ ਸ਼ੁਰੂ ਕੀਤਾ।ਉਸਦੀ ਮਨੁੱਖੀ ਸਰੀਰ ਵਿੱਚ ਦੁਰਘਟਨਾ ਬੱਸ ਅੰਦਰ ਘੁਸੇ ਬਾਹਰੀ ਚੀਜਾਂ ਜਿਵੇਂ ਸੂਈ, ਪਿੰਨ, ਕੱਚ ਦੇ ਟੁੱਕੜੇ,ਜਾਂ ਇਥੋਂ ਤੱਕ ਕੇ ਗੋਲੀ ਆਦਿ ਨੂੰ ਕੱਢਣ ਦੀ ਵਿਸ਼ੇਸ਼ ਮੁਹਾਰਤ ਹੈ, ਸਥਾਨਿਕ ਲੋਕਾਂ ਦਾ ਵਿਸ਼ਵਾਸ ਹੈ ਕਿ ਕਈ ਵਾਰ ਉਹ ਅਜਿਹੇ ਕੰਮ ਕਰਨ ਵਿੱਚ ਸਫਲ ਹੋ ਜਾਂਦੀ ਹੈ, ਜਿਥੇ ਮਾਹਿਰ ਸਰਜਨ ਵੀ ਫੇਲ ਹੋ ਜਾਂਦੇ ਹਨ।ਉਸਦਾ ਮੰਨਣਾ ਹੈ ਕਿ ਉਸਨੂੰ ਹੁਨਰ ਦੀ ਇਹ ਦਾਤ ਦਾ ਇਹ ਤੋਹਫਾ ਇੱਕ ਅਜਨਬੀ ਨੌਜਵਾਨ ਬੈਦ ਵੱਲੋਂ ਦਿੱਤਾ ਗਿਆ, ਜਿਸ ਦੀ ਉਸਨੇ ਭੋਜਨ ਖੁਆ ਕੇ ਸੇਵਾ ਕੀਤੀ ਸੀ।ਉਹ ਆਪਣੇ ਇਸ ਕੰਮ ਲਈ ਬਲੇਡ,ਇੱਕ ਵਿਸ਼ੇਸ਼ ਸੂਏ ਵਾਂਗ ਔਜਾਰ ਅਤੇ ਛੋਟੀ ਕੈਂਚੀ ਦੀ ਕਰਦੀ ਸੀ।ਉਸ ਕੋਲ ਨਾ ਕੇਵਲ ਪੰਜਾਬ ਸਗੋਂ ਸਾਰੇ ਭਾਰਤ ਦੇ ਲੋਕ ਆਉਂਦੇ ਹਨ।ਬਹੁਤ ਸਾਲ ਉਹ ਇਹ ਸੇਵਾ ਮੁਫਤ ਕਰਦੀ ਸੀ, ਪ੍ਰੰਤੂ ਹੁਣ ਉਹ ਨਾਮਾਤਰ ਫੀਸ ਵਸੂਲ ਕਰਦੀ ਹੈ, ਉਸਨੂੰ ਦੂਸਰਿਆਂ ਦੇ ਦੁੱਖਾਂ ਨੂੰ ਦੂਰ ਕਰਨ ਵਿੱਚ ਸੰਤੂਸ਼ਟੀ ਮਿਲਦੀ ਹੈ ਅਤੇ ਉਹ ਆਪਣਾ ਕੰਮ ਪੂਰੀ ਸਮਰੱਥਾ ਅਨੂਸਾਰ ਕਰਦੀ ਹੈ। ਇਸ ਲਈ ਅੱਗੋਂ ਨੂੰ ਜਦੋਂ ਵੀ ਕਦੇ ਤੁਹਾਡੇ ਕੰਡਾ ਖੁੱਭ ਜਾਂਦਾ ਹੈ ਤਾਂ ਕੀ ਤੁਸੀਂ ਖਰੋੜੇ ਦੇ ਵਸਨੀਕ ਇਸ ਸਮਰੱਥ ਕੁਦਰਤ ਵੱਲੋਂ ਬਖਸ਼ੀ ਦਾਤ ਵਾਲੀ ਇਸ ਸਰਜਨ ਦੀਆਂ ਸੇਵਾਂਵਾਂ ਲੈਣੀਆਂ ਚਾਹੋਗੇ।

ਮੈਂਬਰ ਸੰਵਿਧਾਨ ਸਭਾ – ਸਰਦਾਰ ਭੁਪਿੰਦਰ ਸਿੰਘ ਮਾਨ

Member.

ਭਾਰਤੀ ਸੰਵਿਧਾਨ ਸਭਾ ਵਿਚ ਸਰਦਾਰ ਭੁਪਿੰਦਰ ਸਿੰਘ ਮਾਨ ਸਿੱਖਾਂ ਵਿਚੋਂ ਇਕ ਸੀ। ਵੰਡ ਤੋਂ ਬਾਅਦ, ਉਸਦਾ ਪਰਿਵਾਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ (ਪੈਪਸੂ ਦਾ ਇੱਕ ਹਿੱਸਾ ਅਤੇ ਬਾਅਦ ਵਿੱਚ ਪਟਿਆਲਾ ਜ਼ਿਲ੍ਹਾ) ਵਿੱਚ ਵਸ ਗਿਆ।
ਸਰਦਾਰ ਭੁਪਿੰਦਰ ਸਿੰਘ ਮਾਨ ਪਿੰਡ ਬਾਰਾ, ਜੀ.ਟੀ. ਰੋਡ ਸਰਹਿੰਦ ਰਹਿਣ ਵਾਲਾ ਸੀ । ਸਰਦਾਰ ਮਾਨ ਨੇ ਸਰਕਾਰੀ ਕਾਲਜ ਲਾਇਲਪੁਰ (ਹੁਣ ਪਾਕਿਸਤਾਨ) ਵਿਚ ਗ੍ਰੈਜੂਏਸ਼ਨ ਕੀਤੀ ਅਤੇ ਲਾਅ ਕਾਲਜ, ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਕਾਨੂੰਨ ਵਿਚ ਗ੍ਰੈਜੂਏਸ਼ਨ ਕੀਤੀ।

1942 ਵਿਚ ਭਾਰਤ ਛੱਡੋ ਅੰਦੋਲਨ ਦੌਰਾਨ ਬ੍ਰਿਟਿਸ਼ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ 1945 ਤੱਕ ਇਸ ਨੂੰ ਜੇਲ੍ਹ ਵਿਚ ਰੱਖਿਆ ਗਿਆ । ਉਸ ਨੂੰ ਲਾਹੌਰ ਵਿਚ ਯੂਨਾਈਟਿਡ ਪੰਜਾਬ ਦੀ ਅਸੈਂਬਲੀ ਦਾ ਮੈਂਬਰ ਚੁਣ ਲਿਆ ਗਿਆ। ਉਸ ਦੇ ਰਾਜਨੀਤਿਕ ਜੀਵਨ ਦਾ ਉੱਚਾ ਬਿੰਦੂ ਕੌਮੀ ਸੰਵਿਧਾਨ ਸਭਾ ਦਾ ਮੈਂਬਰ ਸੀ। ਇੱਕ ਪ੍ਰਤਿਭਾਸ਼ਾਲੀ ਸਪੀਕਰ ਹੋਣ ਦੇ ਨਾਤੇ, ਉਹ ਵਿਧਾਨ ਸਭਾ ਦੀਆਂ ਬਹਿਸਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਸਨ. ਬਾਅਦ ਵਿਚ, ਉਹ ਪੈਪਸੂ ਦੇ ਸਰਦਾਰ ਗਿਆਨ ਸਿੰਘ ਰਾੜੇਵਾਲਾ ਮੰਤਰਾਲੇ ਵਿਚ ਵਿੱਤ ਮੰਤਰੀ ਸਨ।
ਉਹ ਇਕ ਬੜੇ ਦਿਲਚਸਪ ਬਾਗਬਾਨੀ ਸਨ । ਬਹੁਪੱਖੀ ਸ਼ਖ਼ਸੀਅਤ ਦਾ 1993 ਵਿੱਚ ਨਿਧਨ ਹੋ ਗਿਆ ।

ਪਹਿਲੇ ਸਿੱਖ ਇਤਿਹਾਸਕਾਰਾਂ ਵਿੱਚੋ ਇੱਕ -ਸ: ਰਤਨ ਸਿੰਘ ਭੰਗੂ

ਸ: ਰਤਨ ਸਿੰਘ ਭੰਗੂ ਪਹਿਲੇ ਸਿੱਖ ਇਤਿਹਾਸਕਾਰਾਂ ਵਿੱਚੋ ਇੱਕ ਹੈ। ਉਨ੍ਹਾਂ ਦਾ ਪਰਿਵਾਰ ਫਤਿਹਗੜ੍ਹ ਜਿਲ੍ਹੇ ਦੇ ਪਿੰਡ ਭੜੀ ਵਿੱਚ ਰਹਿੰਦਾ ਹੈ। ਸ: ਰਤਨ ਸਿੰਘ ਭੰਗੂ ਸਰਦਾਰ ਮਹਿਤਾਬ ਸਿੰਘ ਮੀਰਕੋਰਟੀਆਂ ਦਾ ਪੋਤਾ ਹੈ ਜਿਨ੍ਰਾ ਨੇ ਅਮ੍ਰਿਤਸਰ ਵਿਖੇ ਸ੍ਰੀ ਹਰਮਿੰਦਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਵਾਲੇ ਮੁਸਲਖਾਨ ਦੇ ਬਹੁਤ ਰੋਅਬਦਾਵੇ ਵਾਲੇ ਮੁੱਖੀ ਮੱਸੇ ਰੰਗੜ ਦਾ ਸਿਰ ਵੱਢਿਆ ਸੀ।
ਰਤਨ ਸਿੰਘ ਭੰਗੂ ਨੂੰ ਬਚਪਨ ਤੋ ਹੀ ਸਿੱਖ ਇਤਿਹਾਸ /ਪੰਥ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਉਤਸਾਹ ਸੀ। ਇਸ ਲਈ ਉਨ੍ਹਾਂ ਨੇ ਸ੍ਰੀ ਗੁਰੂ ਪੰਥ ਪ੍ਰਕਾਸ ਦੀ ਰਚਨਾ ਕੀਤੀ।
ਇਹ ਮੰਨਿਆ ਜਾਦਾ ਹੈ ਕਿ ਉਨ੍ਹਾਂ ਨੇ 1808 ਤੋ 1841 ਦੋਰਾਨ ਇਸ ਕੰਮ ਲਈ ਖੋਜ਼ ਕੀਤੀ। ਇਹ ਇੱਕ ਹੱਥ ਲਿਖਤ ਤੇ ਅਧਾਰਿਤ ਸੀ ਸ਼੍ਰੀ ਗੁਰੂ ਪੰਥ ਪ੍ਰਕਾਸ ਦਾ ਪਹਿਲਾ ਐਡੀਸ਼ਨ 1914ਵਿੱਚ ਪ਼ਕਾਸਿ਼ਤ ਹੋਇਆ। ਇਹ ਪੁਸਤਕ ਸਿੱਖਾਂ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇ ਤੋ ਲੈ ਕੇ ਸਿੱਖ ਮਿਸਲਾਂ ਦੇ ਉਥਾਨ ਤੱਕ ਦੇ ਘੁਮਵਿਰਤਾ ਨੂੰ ਦਰਸਾਉਦੀ ਹੈ। ਸ: ਰਤਨ ਸਿੰਘ ਭੰਗੂ ਵਰਗੇ ਧਾਰਮਿਕ ਵਿਦਵਾਨ ਲੱਭਣ ਔਖੇ ਹਨ। ਉਨ੍ਰਾਂ ਦਾ ਇੰਤਕਾਹ 1846 ਵਿੱਚ ਹੋ ਗਿਆ

ਫਤਿਹ ਦਿਵਸ

ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਾਸੂਮ ਛੋਟੇ ਪੁੱਤਰਾਂ ਬਾਬਾ ਜ਼ੋਰਾਵਰ ਅਤੇ ਫਤਿਹਗੜ੍ਹ ਸਿੰਘ ਦੇ ਨਾਂਲ—ਨਾਲ ਉਨ੍ਹਾਂ ਦੀ ਮਾਤਾ ਗੁਜਰੀ ਜੀ ਦੀ ਉਸ ਸਮੇਂ ਦੇ ਮੁਗਲ ਗਵਰਨਰ ਵਜੀਰਖਾਨ ਵਜੋਂ 1704 ਈ. ਵਿੱਚ ਕੀਤੀ ਗਈ ਸ਼ਹੀਦੀ ਨੂੰ ਬੜੇ ਹੀ ਗੰਭੀਰ ਰੂਪ ਵਿੱਚ ਲਿਆ।ਇਹ ਮੁਗਲ ਅੱਤਿਆਚਾਰ ਦਾ ਅੰਤ ਸੀ।ਉਨ੍ਹਾਂ ਨੇ ਜਿਲ੍ਹਾ ਬਠਿੰਡਾ ਵਿਚੋਂ ਤਲਵੰਡੀ ਸਾਬੋ ਵਿਖੇ ਆਪਣਾ ਕਾਰਜ ਸਮਾਪਤ ਕਰਨ ਉਪਰੰਤ ਉਨ੍ਹਾਂ ਦੱਖਣੀ ਭਾਰਤ ਵੱਲ ਔਂਰਗਜੇਬ ਦੀ ਭਾਲ ਵਿੱਚ ਉਨ੍ਹਾਂ ਨੂੰ ਆਪਣੇ ਜੀਵਨ ਦਾ ਮੰਤਵ ਦਰਸਾਉਣ ਲਈ ਉਸਦੇ ਪਿਛੇ ਗਏ ਭਾਂਵੇਂ ਕਿ ਔਰੰਗਜੇਬ 1707 ਈ. ਵਿੱਚ ਦੱਖਣ ਵਿੱਚ ਲੜਾਈਆਂ ਦੌਰਾਨ ਮਾਰਿਆ ਗਿਆ।ਇਸ ਦੌਰਾਨ ਗੁਰੂ ਗੋਬਿੰਦ ਜੀ ਨੇ ਨਾਂਦੇੜ ਕੋਲ ਆਪਣਾ ਟਿਕਾਣਾ ਬਣਾਇਆ ਜ਼ੋ ਕਿ ਮਹਾਂਰਾਸ਼ਟਰ ਵਿੱਚ ਹੈ।ਜਿਸ ਨੂੰ ਅੱਜ—ਕੱਲ੍ਹ ਹਜੂਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਉਥੇ ਉਨ੍ਹਾਂ ਨੇ ਮਾਧੋ ਦਾਸ ਵੈਰਾਗੀ, ਜ਼ੋ ਹੁਣ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਮਸ਼ਹੂਰ ਹਨ, ਨੂੰ 1708 ਈ. ਵਿੱਚ ਪੰਜਾਬ ਭੇਜਿਆ।ਉਸਨੂੰ ਪੰਜਾਬ ਵਿਚੋਂ ਮੁਗਲਾਂ ਦਾ ਅਤਿਆਚਾਰ ਦੀਆਂ ਜੜ੍ਹਾਂ ਪੁੱਟ ਕੇ ਕਾਰਜ ਸੋਂਪਿਆ ਗਿਆ।ਉਸਨੂੰ ਇੱਕ ਹੁਕਮਨਾਮਾ ਸੋਂਪਿਆ ਗਿਆ ਜਿਸ ਰਾਹੀਂ ਉਨ੍ਹਾਂ ਆਪਣੇ ਸਰਧਾਲੂਆਂ ਨੂੰ ਉਸ ਦਾ ਆਗੂ ਮੰਨਣ ਲਈ ਲਿਖਿਆ।
ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਲੀ ਨੂੰ ਪਾਰ ਕੀਤਾ ਤਾਂ ਮਾਝੀ ਅਤੇ ਮਾਲਵੇ ਤੋਂ ਗੁਰੂ ਸਾਹਿਬ ਨੇ ਸਰਧਾਲੂਆਂ ਨੇ ਹਜਾਰਾਂ ਦੀ ਗਿਣਤੀ ਵਿੱਚ ਉਸਦੀ ਸੈਨਾ ਵਿੱਚ ਸ਼ਾਮਿਲ ਹੋਏ।ਉਸ ਇੱਕਠੀ ਹੋਈ ਸੈਨਾ ਨੇ ਸੋਨੀਪਤ, ਕੈਥਲ, ਸਮਾਣਾ, ਸ਼ਾਹਬਾਦ,ਕਪੂਰ ਅਤੇ ਛੱਤਬੀੜ ਉਤੇ ਧਾਵਾ ਬੋਲ ਦਿੱਤਾ।ਆਖੀਰ ਤੋਂ ਇਹ ਸਰਹਿੰਦ ਤੋਂ 12 ਕਿਲੋਮੀਟਰ ਦੀ ਦੂਰੀ ਤੇ ਚੱਪੜਚਿੜੀ ਵਿਖੇ ਇਕੱਤਰ ਹੋਏ।12 ਮਈ 1710 ਨੂੰ ਵਜੀਰ ਖਾਨ ਨੇ ਚੱਪੜਚਿੜੀ ਵੱਲ ਕੁਚ ਕੀਤਾ ਅਤੇ ਸਿੱਖਾਂ ਨੇ ਉਸਨੂੰ ਬੁਰੀ ਤਰ੍ਹਾਂ ਹਰਾ ਦਿੱਤਾ।
14 ਮਈ 1710 ਈ. ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਅਜੇਤੂ ਸੇਨਾਵਾਂ ਨੇ ਸਰਹਿੰਦ ਤੇ ਕਬਜਾ ਕਰ ਲਿਆ।ਇਸ ਦਿਨ ਫਤਿਹ ਦਿਵਸ ਵਜੋਂ ਮਨਾਇਆ ਜਾਂਦਾ ਹੈ।