ਬੰਦ ਕਰੋ

ਸੱਭਿਆਚਾਰ ਅਤੇ ਵਿਰਸਾ

ਸ: ਰਤਨ ਸਿੰਘ ਭੰਗੂ—ਇੱਕ ਸਿੱਖ ਇਤਿਹਾਸਕਾਰ
ਸ: ਰਤਨ ਸਿੰਘ ਭੰਗੂ ਪਹਿਲੇ ਸਿੱਖ ਇਤਿਹਾਸਕਾਰਾਂ ਵਿੱਚੋ ਇੱਕ ਹੈ। ਉਨ੍ਹਾਂ ਦਾ ਪਰਿਵਾਰ ਫਤਿਹਗੜ੍ਹ ਜਿਲ੍ਹੇ ਦੇ ਪਿੰਡ ਭੜੀ ਵਿੱਚ ਰਹਿੰਦਾ ਹੈ। ਸ: ਰਤਨ ਸਿੰਘ ਭੰਗੂ ਸਰਦਾਰ ਮਹਿਤਾਬ ਸਿੰਘ ਮੀਰਕੋਟੀਆਂ ਦਾ ਪੋਤਾ ਹੈ ਜਿਨ੍ਰਾ ਨੇ ਅਮ੍ਰਿਤਸਰ ਵਿਖੇ ਸ੍ਰੀ ਹਰਮਿੰਦਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ।
ਰਤਨ ਸਿੰਘ ਭੰਗੂ ਨੂੰ ਬਚਪਨ ਤੋ ਹੀ ਸਿੱਖ ਇਤਿਹਾਸ /ਪੰਥ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਉਤਸਾਹ ਸੀ। ਇਸ ਲਈ ਉਨ੍ਹਾਂ ਨੇ ਸ੍ਰੀ ਗੁਰੂ ਪੰਥ ਪ੍ਰਕਾਸ ਦੀ ਰਚਨਾ ਕੀਤੀ।
ਇਹ ਮੰਨਿਆ ਜਾਦਾ ਹੈ ਕਿ ਉਨ੍ਹਾਂ ਨੇ 1808 ਤੋ 1841 ਦੋਰਾਨ ਇਸ ਕੰਮ ਲਈ ਖੋਜ਼ ਕੀਤੀ। ਇਹ ਇੱਕ ਹੱਥ ਲਿਖਤ ਤੇ ਅਧਾਰਿਤ ਸੀ । ਸ਼੍ਰੀ ਗੁਰੂ ਪੰਥ ਪ੍ਰਕਾਸ ਦਾ ਪਹਿਲਾ ਐਡੀਸ਼ਨ 1914 ਵਿੱਚ ਪ਼ਕਾਸਿ਼ਤ ਹੋਇਆ। ਇਹ ਪੁਸਤਕ ਸਿੱਖਾਂ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇ ਤੋ ਲੈ ਕੇ ਸਿੱਖ ਮਿਸਲਾਂ ਦੇ ਉਥਾਨ ਤੱਕ ਦੇ ਘੁਮਵਿਰਤਾ ਨੂੰ ਦਰਸਾਉਦੀ ਹੈ।