ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਨੇ ਵਿਖਾਏ ਆਪਣੀ ਪ੍ਰਤਿਭਾ ਦੇ ਜੌਹਰ
ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਨੇ ਵਿਖਾਏ ਆਪਣੀ ਪ੍ਰਤਿਭਾ ਦੇ ਜੌਹਰ
ਬਾਸਕਟਬਾਲ ਦਾ ਸੈਮੀਫਾਈਨਲ ਕੋਚਿੰਗ ਸੈਂਟਰ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਦੀ ਟੀਮ ਨੇ ਜਿੱਤਿਆ
ਲੜਕੀਆਂ ਦੇ ਲਾਂਗ ਜੰਪ ਦੇ ਫਾਈਨਲ ਮੁਕਾਬਲੇ ਵਿੱਚ ਨਵਜੋਤ ਕੌਰ ਪਹਿਲੇ, ਕੰਵਲਦੀਪ ਕੌਰ ਦੂਜੇ ਤੇ ਕੰਵਲਪ੍ਰੀਤ ਕੌਰ ਰਹੀ ਤੀਜੇ ਸਥਾਨ ‘ਤੇ
ਲੜਕੀਆਂ ਦੇ ਜੈਵਲੀਨ ਥਰੋ ਦੇ ਮੁਕਾਬਲਿਆਂ ਵਿੱਚ ਕੁੰਤੀ ਦੇਵੀ ਪਹਿਲੇ, ਅਮਨਦੀਪ ਕੌਰ ਦੂਜੇ ਤੇ ਪੂਜਾ ਰਾਣੀ ਨੇ ਤੀਜਾ ਸਥਾਨ ਕੀਤਾ ਹਾਸਲ
ਲੜਕਿਆਂ ਦੇ ਜੈਵਲੀਨ ਥਰੋ ਦੇ ਦੇ ਫਾਈਨਲ ਮੁਕਾਬਲਿਆਂ ਵਿੱਚ ਅਕਾਸ਼ਦੀਪ ਸਿੰਘ ਪਹਿਲੇ, ਅਰਸ਼ਦੀਪ ਸਿੰਘ ਦੂਜੇ ਤੇ ਨਵਦੀਪ ਸਿੰਘ ਤੀਜੇ ਸਥਾਨ ‘ਤੇ ਰਿਹਾ
ਫ਼ਤਹਿਗੜ੍ਹ ਸਾਹਿਬ, 17 ਅਕਤੂਬਰ:-
ਖੇਡ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ 18 ਸਾਲ ਤੋਂ ਘੱਟ ਉਮਰ ਦੇ ਲੜਕੇ ਤੇ ਲੜਕੀਆਂ ਦੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਖੇਡ ਟੂਰਨਾਂਮੈਂਟ ਦੇ ਦੂਜੇ ਦਿਨ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੂਜੇ ਦਿਨ ਹੋਏ ਕਈ ਫਸਵੇਂ ਮੁਕਾਬਲਿਆਂ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ. ਉਪਕਾਰ ਸਿੰਘ ਵਿਰਕ ਨੇ ਦੱਸਿਆ ਕਿ ਦੂਜੇ ਦਿਨ ਲੜਕਿਆਂ ਦੇ ਬਾਸਕਟਬਾਲ ਦਾ ਸੈਮੀਫਾਈਨਲ ਮੈਚ ਕੋਚਿੰਗ ਸੈਂਟਰ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਅਤੇ ਇੰਡੋਰ ਕਲੱਬ, ਮੰਡੀ ਗੋਬਿੰਦਗੜ੍ਹ ਦੀਆਂ ਟੀਮਾਂ ਦੌਰਾਨ ਹੋਇਆ ਜਿਸ ਵਿੱਚ ਕੋਚਿੰਗ ਸੈਂਟਰ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੀ ਟੀਮ 40-29 ਦੇ ਫਰਕ ਨਾਲ ਜੇਤੂ ਰਹੀ। ਸ. ਵਿਰਕ ਨੇ ਦੱਸਿਆ ਕਿ ਲੜਕਿਆਂ ਦੇ ਹੈਂਡਬਾਲ ਦੇ ਮੁਕਾਬਲਿਆਂ ਦਾ ਕੁਆਰਟਰ ਫਾਈਨਲ ਮੈਚ ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਤੇ ਉਮਾ ਰਾਣਾ ਸਕੂਲ ਦਰਮਿਆਨ ਖੇਡਿਆ ਗਿਆ ਜਿਸ ਨੂੰ ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ 10-07 ਦੇ ਫਰਕ ਨਾਲ ਜਿੱਤਿਆ।
ਸ. ਵਿਰਕ ਨੇ ਦੱਸਿਆ ਕਿ ਲੜਕੀਆਂ ਦੇ ਲਾਂਗ ਜੰਪ ਦੇ ਫਾਈਨਲ ਮੈਚ ਵਿੱਚ ਨਵਜੋਤ ਕੌਰ ਪਹਿਲੇ, ਕੰਵਲਦੀਪ ਕੌਰ ਦੂਜੇ ਅਤੇ ਕੰਵਲਪ੍ਰੀਤ ਕੌਰ ਤੀਜੇ ਸਥਾਨ ‘ਤੇ ਰਹੀ। ਉਨ੍ਹਾਂ ਹੋਰ ਦੱਸਿਆ ਕਿ ਜੈਵਲੀਨ ਥਰੋ ਦੇ ਫਾਈਨਲ ਮੁਕਾਬਲੇ ਵਿੱਚ ਕੁੰਤੀ ਦੇਵੀ ਪਹਿਲੇ, ਅਮਨਦੀਪ ਕੌਰ ਦੂਜੇ ਅਤੇ ਪੂਜਾ ਦੇਵੀ ਤੀਜੇ ਸਥਾਨ ‘ਤੇ ਰਹੀ। ਉਨ੍ਹਾਂ ਹੋਰ ਦੱਸਿਆ ਕਿ ਲੜਕਿਆਂ ਦੇ ਜੈਵਲੀਨ ਥਰੋ ਦੇ ਫਾਈਨਲ ਮੁਕਾਬਲਿਆਂ ਵਿੱਚ ਅਕਾਸ਼ਦੀਪ ਸਿੰਘ ਪਹਿਲੇ, ਅਰਸ਼ਦੀਪ ਸਿੰਘ ਦੂਜੇ ਤੇ ਨਵਦੀਪ ਸਿੰਘ ਤੀਜੇ ਸਥਾਨ ‘ਤੇ ਰਿਹਾ। ਲੜਕੀਆਂ ਦੇ ਹਾਕੀ ਮੁਕਾਬਲਿਆਂ ਵਿੱਚ ਪੰਜੋਲੀ ਕਲਾਂ ਤੇ ਬਸੀ ਪਠਾਣਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਮੈਚ ਬਸੀ ਪਠਾਣਾ ਦੀ ਟੀਮ ਨੇ 3-0 ਦੇ ਫਰਕ ਨਾਲ ਜਿੱਤਿਆ। ਉਨ੍ਹਾਂ ਹੋਰ ਦੱਸਿਆ ਕਿ ਲੜਕਿਆਂ ਦੇ ਹਾਕੀ ਮੁਕਾਬਲਿਆਂ ਦਾ ਸੈਮੀਫਾਈਨਲ ਮੈਚ ਅਮਲੋਹ ਅਤੇ ਫ਼ਤਹਿਗੜ੍ਹ ਨਿਊਆਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਅਮਲੋਹ ਦੀ ਟੀਮ 5-0 ਦੇ ਫਰਕ ਨਾਲ ਜੇਤੂ ਰਹੀ। ਲੜਕਿਆਂ ਦੀ ਹਾਕੀ ਦੇ ਦੂਜੇ ਸੈਮੀਫਾਈਨਲ ਮੈਚ ਬਸੀ ਪਠਾਣਾ ਅਤੇ ਪੰਜੋਲੀ ਕਲਾਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਬਸੀ ਪਠਾਣਾ ਦੀ ਟੀਮ 4-3 ਦੇ ਫਰਕ ਨਾਲ ਜੇਤੂ ਰਹੀ।
ਨੰ: ਲਸਫਸ (ਪ੍ਰੈ:ਰੀ:)-18/1105