2025 ਤੱਕ ਭਾਰਤ ਦੇਸ਼ ਵਿੱਚੋਂ ਟੀ ਬੀ ਦੀ ਬਿਮਾਰੀ ਦਾ ਹੋਵੇਗਾ ਖਾਤਮਾ—ਡਾ: ਅਗਰਵਾਲ

2025 ਤੱਕ ਭਾਰਤ ਦੇਸ਼ ਵਿੱਚੋਂ ਟੀ ਬੀ ਦੀ ਬਿਮਾਰੀ ਦਾ ਹੋਵੇਗਾ ਖਾਤਮਾ—ਡਾ: ਅਗਰਵਾਲ
• ਜ਼ਾਗਰੂਕਤਾ ਅਤੇ ਟੈਸਟਿੰਗ ਵੈਨ ਰਾਹੀਂ ਕੀਤਾ ਗਿਆ ਟੀ ਬੀ ਦੀ ਬਿਮਾਰੀ ਤੋਂ ਬਚਾਅ ਲਈ ਜਾਗਰੂਕ
• ਸਿਵਲ ਸਰਜਨ ਡਾ: ਐਨ.ਕੇ. ਅਗਰਵਾਲ ਨੇ ਟੀ ਬੀ ਜਾਗਰੂਕਤਾ ਅਤੇ ਟੈਸਟਿੰਗ ਵੈਨ ਨੂੰ ਕੀਤਾ ਹਰੀ ਝੰਡੀ ਦੇ ਕੇ ਰਵਾਨਾ
ਫਤਿਹਗੜ੍ਹ ਸਾਹਿਬ, 1ਨਵੰਬਰ
ਸਿਹਤ ਵਿਭਾਗ ਪੰਜਾਬ ਵੱਲੋਂ ਟੀ ਬੀ ਦੀ ਬਿਮਾਰੀ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪੂਰੇ ਪੰਜਾਬ ਦੀ ਜਨਤਾ ਨੂੰ ਟੀ ਬੀ ਦੀ ਬਿਮਾਰੀ ਤੋਂ ਬਚਾਅ ਅਤੇ ਇਲਾਜ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।ਸਟੇਟ ਟੀ ਬੀ ਕੰਟਰੋਲ ਸੁਸਾਇਟੀ ਵੱਲੋਂ ਚਲਾਈ ਗਈ ਜਾਗਰੂਕਤਾ ਵੈਨ ਪੰਜਾਬ ਦੇ ਵੱਖ ਵੱਖ ਜਿਲਿ੍ਹਆਂ ਤੋਂ ਹੁੰਦੀ ਹੋਈ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੀ।ਸਿਵਲ ਸਰਜਨ ਡਾ:ਐਨ.ਕੇ. ਅਗਰਵਾਲ ਵੱਲੋਂ ਸਿਵਲ ਹਸਪਤਾਲ ਕੰਪਲੈਕਸ ਤੋਂ ਇਸ ਜਾਗਰੂਕਤਾ ਅਤੇ ਟੈਸਟਿੰਗ ਵੈਨ ਨੂੰ ਜਿਲ੍ਹੇ ਅੰਦਰ ਟੀ ਬੀ ਦੀ ਬਿਮਾਰੀ ਅਤੇ ਇਲਾਜ ਸਬੰਧੀ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਅਗਰਵਾਲ ਨੇ ਦੱਸਿਆ ਕਿ ਟੀ ਬੀ ਇੱਕ ਛੂਤ ਦਾ ਰੋਗ ਹੈ ਜ਼ੋ ਕਿ ਇੱਕ ਤੋਂ ਦੂਜੇ ਨੂੰ ਥੱੁਕ ਕਣਾ ਰਾਹੀਂ ਫੈਲਦਾ ਹੈ।ਉਹਨਾ ਦੱਸਿਆ ਕਿ ਸਹੀ ਅਤੇ ਮੁਕੰਮਲ ਇਲਾਜ ਨਾਲ ਇਹ ਰੋਗ ਪੂਰੀ ਤਰਾਂ ਨਾਲ ਠੀਕ ਹੋ ਜਾਂਦਾ ਹੈ ਜੋ ਕਿ ਸਰਕਾਰ ਵੱਲੋਂ ਮੁਫਤ ਕੀਤਾ ਜਾਂਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਟੀ ਬੀ ਦਾ ਰੋਗ ਛਿਪਾਉਣ ਨਾਲ ਇਲਾਜ (ਦਵਾਈ) ਅੱਧ ਵਿਚਾਲੇ ਬੰਦ ਕਰਨ ਲਾਲ ਇਹ ਰੋਗ ਘਾਤਕ ਹੋ ਸਕਦਾ ਹੈ।ਉਹਨਾ ਇਹ ਵੀ ਦੱਸਿਆ ਕਿ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਟੀ ਬੀ ਦੀ ਬਿਮਾਰੀ ਦੀ ਮੁਫਤ ਜਾਂਚ ਅਤੇ ਇਲਾਜ ਟੀ ਬੀ ਕੰਟਰੋਲ ਪ੍ਰੋਗਰਾਮ ਤਹਿਤ ਕੀਤਾ ਜਾਂਦਾ ਹੈ।ਉਹਨਾ ਕਿਹਾ ਕਿ ਟੀ ਬੀ ਦਾ ਇੱਕ ਮਰੀਜ ਜ਼ੋ ਕਿ ਆਪਣਾ ਇਲਾਜ ਨਹੀ ਕਰਵਾਉਂਦਾ ਸਾਲ ਵਿੱਚ 15 ਤੰਦਰੁਸਤ ਵਿਅਕਤੀਆਂ ਨੂੰ ਇੱਕ ਸਾਲ ਦੋਰਾਨ ਟੀ ਬੀ ਦੇ ਰੋਗੀ ਬਣਾ ਸਕਦਾ ਹੈ।ਉਹਨਾ ਜਿਲ੍ਰੇ ਦੀ ਆਮ ਜਨਤਾ ਨੂੰ ਅਪੀਲ ਕੀਤੀ ਕਿ 2 ਹਫਤੇ ਜਾਂ ਇਸ ਤੋਂ ਵੱਧ ਸਮੇ ਦੀ ਖਾਂਸੀ ਹੋਣ ਤੇ ਟੀ ਬੀ ਦੀ ਜਾਂਚ ਕਰਵਾਈ ਜਾਵੇ ਅਤੇ ਟੀ ਬੀ ਹੋਣ ਤੇ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਪੂਰਾ ਕੋਰਸ ਕੀਤਾ ਜਾਵੇ। ਉਨ੍ਹਾਂ ਹੋਰ ਦੱਸਿਆ ਕਿ ਸਾਲ 2025 ਤੱਕ ਭਾਰਤ ਵਿੱਚੋਂ ਟੀ ਬੀ ਦੇ ਮੁਕੰਮਲ ਖਾਤਮੇ ਦਾ ਟੀਚਾ ਮਿਥਿਆ ਗਿਆ।ਉਹਨਾ ਕਿਹਾ ਕਿ ਇਸ ਟੀਚੇ ਨੁੰ ਪ੍ਰਾਪਤ ਕਰਨ ਲਈ ਸਵੈ—ਸੇਵੀ ਸੰਸਥਾਵਾਂ,ਪਿੰਡਾਂ ਦੀਆ ਪੰਚਾਇਤਾਂ,ਅਤੇ ਆਮ ਜਨਤਾ ਦੇ ਸਹਿਯੋਗ ਦੀ ਜਰੂਰਤ ਹੈ।
ਜਿਲ੍ਹਾ ਟੀ ਬੀ ਅਫਸਰ ਡਾ:ਰਜੇਸ਼ ਕੁਮਾਰ ਨੇ ਦੱਸਿਆ ਕਿ ਟੀ ਬੀ ਦੀ ਜਾਂਚ ਲਈ ਜਿਲ੍ਹੇ ਵਿੱਚ 6 ਮਾਈਕਰੋਸਕੋਪੀ ਸੈ਼ਟਰ ਫਤਿਹਗੜ੍ਹ ਸਾਹਿਬ , ਅਮਲੋਹ, ਮੰਡੀ ਗੋਬਿੰਦਗੜ੍ਹ, ਸੰਘੋਲ, ਚਨਾਰਥਲ ਕਲਾਂ ਅਤੇ ਨੰਦਪੁਰ ਕਲੋੜ ਵਿਚ ਚਲ ਰਹੇ ਹਨ ਜਿੱਥੇ ਕਿ ਬਲਗਮ ਜਾਂਚ ਕੀਤੀ ਜਾਦੀ ਹੈ।ਉਹਨਾ ਦੱਸਿਆ ਕਿ 2 ਹਫਤੇ ਜਾਂ ਇਸ ਤੋਂ ਜਿਆਦਾ ਸਮੇ ਦੀ ਖੰਗ,ਸ਼ਾਮ ਵੇਲੇ ਮੱਠਾ ਮੱਠਾ ਮੱਠਾ ਬੁਖਾਰ ਹੋ ਜਾਣਾ ,ਬਲਗਮ ਵਿੱਚ ਖੂਨ ਆਉਣਾ,ਛਾਤੀ ਚ ਦਰਦ ਹੋਣਾ ਭੱੁਖ ਅਤੇ ਭਾਰ ਦਾ ਘਟਣਾ ਆਦਿ ਟੀ ਬੀ ਦੇ ਲੱਛਣ ਹਨ।ਉਹਨਾ ਦੱਸਿਆ ਕਿ ਅਜਿਹੇ ਲੱਛਣ ਹੋਣ ਤੇ ਬਲਗਮ ਦੀ ਜਾਂਚ ਕਰਵਾਉਣੀ ਜਰੂਰੀ ਹੈ।ਜਾਗਰੂਕਤਾ ਅਤੇ ਟੈਸਟਿੰਗ ਵੈਨ ਜਿਲ੍ਹੇ ਦੀਆਂ ਵੱਖ ਵੱਖ ਥਾਵਾਂ ਤੇ ਪਹੁੰਚਕੇ ਅਤੇ ਆਮ ਜਨਤਾ ਨੂੰ ਬਿਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕਰੇਗੀ ਅਤੇ ਸ਼ੱਕੀ ਮਰੀਜਾਂ ਦੇ ਟੈਸਟ ਵੀ ਕਰੇਗੀ।।ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ: ਕਿਰਪਾਲ ਸਿੰਘ,ਜਿਲ੍ਰਾ ਟੀਕਾਕਰਨ ਅਫਸਰ ਡਾ: ਪ੍ਰਸ਼ੋਤਮ ਦਾਸ,ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ: ਕਰਨ ਸਾਗਰ,ਜਿਲ੍ਹਾ ਸਿਹਤ ਅਫਸਰ ਡਾ. ਨਵਜੋਤ ਕੌਰ, ਪਰਮਿੰਦਰ ਸਿੰਘ, ਬਲਜਿੰਦਰ ਸਿੰਘ, ਦਲਜੀਤ ਕੌਰ,ਹੇਮ ਲਤਾ,ਮਨਜੀਤ ਕੌਰ ਅਤੇ ਅਮਨਦੀਪ ਕੋਰ ਹਾਜਰ ਸਨ।
ਨੰ: ਲਸਫਸ (ਪ੍ਰੈ:ਰੀ:)—18/ 1166