ਬੰਦ ਕਰੋ

ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ Start Date End Date ਮਿਸਲ
ਪਟਿਆਲਾ ਵਿਖੇ 19.08.2019 ਤੋਂ 31.08.2019 ਤੱਕ ਫੌਜ ਦੀ ਭਰਤੀ ਦੀ ਰੈਲੀ 01/07/2019 31/08/2019 ਦੇਖੋ (1 MB)
ਮਾਤਾ ਸੁੰਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੱਖ ਵੱਖ ਅਸਾਮੀਆਂ ਲਈ Interview ਮੁਲਤਵੀ ਨੋਟਿਸ 22/08/2019 26/08/2019 ਦੇਖੋ (105 KB)
SRLM ਦੇ ਤਹਿਤ ਭਰਤੀ ਲਈ ਨੋਟਿਸ 22/07/2019 06/08/2019 ਦੇਖੋ (1 MB)
ਸ਼ੁਧਤਾ ਨੋਟਿਸ- ਪੇਂਡੂ ਵਿਕਾਸ / ਪ੍ਰਬੰਧਨ ਮਾਹਿਰ ਦੇ ਅਹੁਦੇ ਲਈ ਇੰਟਰਵਿਊ 05/07/2019 31/07/2019 ਦੇਖੋ (329 KB)
SRLM ਸਕੀਮ ਦੇ ਤਹਿਤ ਕਲਸਟਰ ਕੋਆਰਡੀਨੇਟਰ ਦੇ ਅਹੁਦੇ ਲਈ ਇੰਟਰਵਿਊ ਦਾ ਨੋਟਿਸ 24/06/2019 03/07/2019 ਦੇਖੋ (983 KB)
ਸਰਪੰਚਾਂ ਦੇ ਰਾਖਵੇਂਕਰਨ ਬਾਰੇ ਸੂਚਨਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ

ਸਰਪੰਚਾਂ ਦੇ ਰਾਖਵੇਂਕਰਨ ਬਾਰੇ ਸੂਚਨਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ

14/11/2018 31/12/2018 ਦੇਖੋ (9 MB)
ਸਹੀਦੀ ਜੋੜ ਮੇਲ 2018 27/12/2018 31/12/2018 ਦੇਖੋ (2 MB)
ਅਪਾਹਜ ਹੋਣ ਵਾਲੇ ਵਿਅਕਤੀ ਨੂੰ ਸੰਬੋਧਿਤ ਕਰਨ ਲਈ ਢੁਕਵੇਂ ਸ਼ਬਦਾਂ ਦੀ ਵਰਤੋਂ 13/11/2018 31/12/2018 ਦੇਖੋ (899 KB)
ਮਾਣਯੋਗ ਸੁਪਰੀਮ ਕੋਰਟ ਵੱਲੋਂ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਦੀ ਆਮਦ ‘ਤੇ ਪਟਾਕੇ ਚਲਾਉਣ ਲਈ ਤੈਅ ਕੀਤੇ ਗਏ ਸਮੇਂ

ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਦੀ ਆਮਦ ‘ਤੇ ਪਟਾਕੇ ਚਲਾਉਣ ਲਈ ਤੈਅ ਕੀਤੇ ਗਏ ਸਮੇਂ ਅਨੁਸਾਰ ਹੀ ਪਟਾਕੇ ਚਲਾਏ ਜਾਣ। ਉਨ੍ਹਾਂ ਕਿਹਾ ਕਿ ਪਟਾਕੇ ਚਲਾਉਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਣ ਵੱਧਦਾ ਹੈ ਉਥੇ ਹੀ ਇਸ ਦਾ ਮਨੁੱਖੀ ਸਿਹਤ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਪਟਾਕੇ ਚਲਾਉਣ ਨਾਲ ਕਈ ਤਰ੍ਹਾਂ ਦੇ ਹਾਦਸੇ ਹੋਣ ਦਾ ਖਤਰਾ ਵੀ ਬਣਿਆਂ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਦੀਵਾਲੀ ਨੂੰ ਰਾਤ 8:00 ਵਜੇ ਤੋਂ ਰਾਤ 10 :00 ਵਜੇ ਤੱਕ, ਗੁਰਪੁਰਬ ਵਾਲੇ ਦਿਨ ਸਵੇਰੇ 4:00 ਤੋਂ 5:00 ਵਜੇ ਤੱਕ (ਸਿਰਫ ਇੱਕ ਘੰਟੇ ਲਈ) ਅਤੇ ਰਾਤ ਨੂੰ 9:00 ਵਜੇੋ ਤੋਂ ਰਾਤ 10:00 ਵਜੇ ਤੱਕ ਹੀ ਪਟਾਕੇ ਚਲਾਉਣ ਦਾ ਸਮਾਂ ਤੈਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਣਯੋਗ ਕੋਰਟ ਦੇ ਹੁਕਮਾਂ ਅਨੁਸਾਰ ਕ੍ਰਿਸਮਿਸ ਤੇ ਨਵੇਂ ਸਾਲ ਦੀ ਆਮਦ ਮੌਕੇ ਰਾਤ 11:55 ਵਜੇ ਤੋਂ 12:30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ।
ਸ. ਢਿੱਲੋਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਨਿਯਮਾਂ ਅਨੁਸਾਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਤੈਅ ਕੀਤੇ ਸਮੇਂ ਤੋਂ ਇਲਾਵਾ ਹੋਰ ਕਿਸੇ ਵੀ ਸਮੇਂ ਪਟਾਕੇ ਚਲਾਉਣ ‘ਤੇ ਮੁਕੰਮਲ ਪਾਬੰਦੀ ਹੋਵੇਗੀ ਅਤੇ ਤੈਅ ਸਮੇਂ ‘ਤੇ ਹੀ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਕਿਹਾ ਕਿ ਦੀਵਾਲੀ ਦੇ ਤਿਉਹਾਰ ਨੂੰ ਗਰੀਨ ਤੇ ਕਲੀਨ ਦੀਵਾਲੀ ਵਜੋਂ ਮਨਾਇਆ ਜਾਵੇ ਤਾਂ ਜੋ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕੇ।

05/11/2018 31/12/2018 ਦੇਖੋ (2 MB)
ਘੋਸ਼ਣਾਵਾਂ 03/10/2018 03/10/2018