ਬੰਦ ਕਰੋ

ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਜੀ

ਦਿਸ਼ਾ

ਗੁਰਦੁਆਰਾ ਫਤਹਿਗੜ੍ਹ ਸਾਹਿਬ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਧਰਮ ਹਿਤ ਦਿੱਤੀ ਅਦੁੱਤੀ-ਸ਼ਹਾਦਤ ਦੀ ਅਮਰ ਯਾਦਗਾਰ ਵਜੋਂ ਸ਼ੁਭਾਇਮਾਨ ਹੈ।

ਕਲਗੀਧਰ ਪਾਤਸ਼ਾਹ ਦੇ ਛੋਟੇ ਬਹਾਦਰ ਸਪੂਤ ਸ੍ਰੀ ਅਨੰਦਪੁਰ ਸਾਹਿਬ ਦੀ ਭਿਆਨਕ ਜੰਗ ਸਮੇਂ ਮਾਤਾ ਗੁਜਰੀ ਸਮੇਤ, ਗੁਰਦੁਆਰਾ ਪਰਿਵਾਰ ਵਿਛੋੜਾ ਦੇ ਸਥਾਨ ਤੋਂ ਖਾਲਸਾਈ ਪਰਿਵਾਰ ਨਾਲੋਂ ਵਿਛੜ ਗਏ। ਘਰੇਲੂ ਨੌਕਰ, ਗੰਗੂ ਬ੍ਰਾਹਮਣ ਦੀ ਗਦਾਰੀ ਕਾਰਨ ਛੋਟੇ ਸਾਹਿਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਸਿੱਖ ਧਰਮ ਨੂੰ ਛੱਡਣ ਤੇ ਇਸਲਾਮ ਕਬੂਲ਼ ਕਰਨ ਲਈ ਸਾਹਿਬਜ਼ਾਦਿਆਂ ਨੂੰ ਸੰਸਾਰਿਕ ਤੇ ਪ੍ਰਮਾਥਿਕ ਲਾਲਚ ਤੇ ਡਰਾਵੇ ਦਿੱਤੇ ਗਏ। ਜਦ ਸਾਹਿਬਜ਼ਾਦੇ ਕਿਸੇ ਲਾਲਚ-ਡਰਾਵੇ ਨੂੰ ਨਾ ਮੰਨੇ ਤਾਂ ਜ਼ਾਲਮਾਂ ਉਨ੍ਹਾਂ ਮਾਸੂਮ ਜਿੰਦਾਂ ਨੂੰ ਨੀਹਾਂ ਵਿਚ ਚਿਣਵਾ-ਕਤਲ ਕਰਵਾ ਦਿਤਾ। ਵਿਸ਼ਵ ਇਤਿਹਾਸ ਦਾ ਇਹ ਲਾਸਾਨੀ ਸ਼ਹੀਦੀ ਸਾਕਾ 13 ਪੋਹ, 1761 ਬਿ: ਦਸੰਬਰ 1704 ਈ: ਵਿਚ ਵਾਪਰਿਆ। ਜਦ ਇਹ ਦੁਖਦਾਈ ਖਬਰ ਮਾਤਾ ਗੁਜਰੀ ਨੂੰ ਮਿਲੀ ਤਾਂ ਉਹ ਵੀ ਗੁਰਪੁਰੀ ਪਿਆਨਾ ਕਰ ਗਏ। ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਨਾਲ-2 ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਬੁਰਜ ਮਾਤਾ ਗੁਜਰੀ ਜੀ, ਗੁਰਦੁਆਰਾ ਬਿਬਾਨ ਗੜ੍ਹ, ਗੁ: ਥੜਾ ਸਾਹਿਬ ਪਾਤਸ਼ਾਹੀ ਛੇਵੀਂ, ਗੁ. ਸ਼ਹੀਦ ਗੰਜ ਤੇ ਗੁ. ਜੋਤੀ ਸਰੂਪ ਆਦਿ ਇਤਿਹਾਸਕ ਅਸਥਾਨ ਹਨ।

ਇਸ ਸਥਾਨ ‘ਤੇ ਜਨਮ ਦਿਵਸ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਸ਼ਹੀਦੀ ਜੋੜ ਮੇਲਾ 11-12-13 ਪੋਹ ਨੂੰ ਬਹੁਤ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ। ਇਸ ਪਾਵਨ ਅਸਥਾਨ ਤੇ ਹਜ਼ਾਰਾਂ ਸ਼ਰਧਾਲੂ ਰੋਜ਼ਾਨਾ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਂਟ ਕਰਨ ਆਉਂਦੇ ਹਨ।

ਫ਼ੋਟੋ ਗੈਲਰੀ

  • ਗੁਰਦੁਆਰਾ ਸੀ੍ ਫਤਿਹਗੜ੍ਹ ਸਾਹਿਬ
  • ਸ਼੍ਰੀ ਠੰਡਾ ਬੁਰਜ ਸਾਹਿਬ
  • ਸ਼੍ਰੀ ਭੋਰਾ ਸਾਹਿਬ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਫਤਹਿਗੜ ਸਾਹਿਬ ਤੋ ਨਜਦੀਕੀ ਹਵਾਈ ਅੱਡਾ, ਮੋਹਾਲੀੇ/ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਫਤਹਿਗੜ੍ਹ ਸਾਹਿਬ ਤੋ ਲਗਭਗ 50 ਕਿਲੋਮੀਟਰ ਦੀ ਦੂਰੀ ਤੇ ਹੈ।

ਰੇਲਗੱਡੀ ਰਾਹੀਂ

ਦਿੱਲੀ-ਅਮ੍ਰਿਤਸਰ ਰੇਲਵੇ ਲਾਈਨ ਤੇ ਜਿਲ੍ਹੇ ਵਿੱਚ ਸਰਹਿੰਦ ਰੇਲਵੇ ਜੰਕਸ਼ਨ ਹੈ।ਇਹ ਜੰਕਸ਼ਨ ਜਿਲੇ੍ ਨੂੰ ਰੋਪੜ ਅਤੇ ਨੰਗਲ ਡੈਮ ਨਾਲ ਜ਼ੋੜਦਾ ਹੈ।ਸਰਹਿੰਦ ਨੰਗਲ ਰੇਲਵੇ ਲਾਈਨ ਤੇ ਫਤਿਹਗੜ੍ਹ ਸਾਹਿਬ ਦਾ ਰੇਲਵੇ ਸਟੇਸ਼ਨ ਹੈ।ਕਈ ਐਕਸਪ੍ਰੈਸ ਸੁਪਰਫਾਸਟ ਗੱਡੀਆਂ ਸਰਹਿੰਦ ਰੇਵਲੇ ਸਟੇਸ਼ਨ ਤੇ ਰੁੱਕਦੀਆਂ ਹਨ

ਸੜਕ ਰਾਹੀਂ

ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਫਤਿਹਗੜ੍ਹ ਸਾਹਿਬ ਸੜਕੀ ਰਸਤੇ ਰਾਹੀਂ 250 ਕਿਲੋਮੀਟਰ ਹੈ।ਨੈਸ਼ਨਲ ਹਾਈਵੇ ਨੰਬਰ 1 (ਸ਼ੇਰ ਸ਼ਾਹ ਸੂਹੀ ਮਾਰਗ) ਜਿਲ੍ਹੇ ਸਰਹਿੰਦ ਅਤੇ ਫਤਿਹਗੜ੍ਹ ਸਾਹਿਬ ਵਿੱਚੋਂ ਦੀ ਲੰਘਦਾ ਹੈ।ਦਿੱਲੀ-ਅਮ੍ਰਿਤਸਰ ਨੂੰ ਜਾਣ ਵਾਲੀਆਂ ਸਾਰੀਆਂ ਬੱਸਾਂ ਇੱਥੇ ਰੁੱਕਦੀਆਂ ਹਨ।ਦਿੱਲੀ ਏਅਰਪੋਰਟ ਤੋਂ ਉਤਰ ਕੇ ਜ਼ੋ ਯਾਤਰੀ ਫਤਿਹਗੜ੍ਹ ਸਾਹਿਬ ਦੀ ਯਾਤਰਾ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਇਥੋਂ ਕਨੇਡੀਅਨ ਬੱਸ ਸੇਵਾ, ਜ਼ੋ ਏਅਰਪੋਰਟ ਤੋਂ ਅਮ੍ਰਿਤਸਰ ਨੂੰ ਚਲਦੀ ਹੈ,ਦਾ ਠਹਿਰਾਉ ਸਰਹਿੰਦ ਅਤੇ ਗੋਬਿੰਦਗੜ੍ਹ ਰਾਹੀਂ ਆ ਸਕਦੇ ਹਨ।