ਬੰਦ ਕਰੋ

ਮੰਦਿਰ ਮਾਤਾ ਚਕਰੇਸ਼ਵਰੀ ਦੇਵੀ ਜੀ

ਦਿਸ਼ਾ

ਇਹ ਪੁਰਾਤਨ ਮੰਦਿਰ ਫਤਹਿਗੜ੍ਹ ਸਾਹਿਬ ਵਿਖੇ ਫਤਹਿਗੜ੍ਹ ਸਾਹਿਬ ਤੋਂ ਚੂੰਨੀ ਵਾਲੀ ਜਾਂਦੀ ਸੜਕ ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਨਜਦੀਕ ਸਥਿਤ ਹੈ। ਇਸ ਬਾਰੇ ਮਾਨਤਾ ਹੈ ਕਿ ਇਹ ਲਗਭਗ 1000 ਸਾਲ ਪੁਰਾਣਾ ਹੈ ਅਤੇ ਇਸ ਨੁੂੰ ਉਸ ਸਮੇਂ ਦੇ ਰਾਜਾ ਪ੍ਰਿਥਵੀ ਰਾਜ ਚੋਹਾਨ ਦੇ ਕਾਰਜ ਕਾਲ ਦੌੌਰਾਨ ਬਣਾਇਆ ਗਿਆ ਸੀ ਅਤੇ ਉਸ ਸਮੇਂ ਕੁਝ ਸਰਧਾਲੂ ਰਾਜਸਥਾਨ ਤੋ ਕਾਂਗੜਾ ਦੇ ਲੋੋਰਡ ਅਦੀ ਨਾਥ ਦੇ ਮੰਦਿਰ ਨੂੰ ਗੱਡਿਆ ਰਾਹੀਂ ਜਾਂਦੇ ਹੋਏ ਇਥੇ ਰੁਕੇ ਸਨ। ਇਸ ਦੌੋਰਾਨ ਉਨ੍ਹਾਂ ਨੇ ਰਾਤ ਨੂੰ ਮਾਤਾ ਚੱਕਰੇਸ਼ਵਰੀ ਦੇਵੀ ਨੂੰ ਇਥੇ ਰੱਖ ਦਿੱਤਾ ਪ੍ਰੰਤੂ ਜਦੋੋਂ ਸਵੇਰੇ ਜਾਂਦੇ ਸਮੇਂ ਇਸ ਮੂਰਤੀ ਨੂੰ ਗੱਡੇ ਵਿੱਚ ਰੱਖ ਕੇ ਜਾਣ ਲਗੇ ਤਾਂ ਮਾਤਾ ਚੱਕਰੇਸ਼ਵਰੀ ਦੇਵੀ ਜੀ ਮੂਰਤੀ ਵਾਲਾ ਗੱਡਾ ਕਾਫੀ ਕੋਸੀਸ਼ਾਂ ਦੇ ਬਾਵਜੂਦ ਅੱਗੇ ਨਹੀ ਚੱਲ ਰਿਹਾ ਸੀ ਅਤੇ ਸਰਧਾਲੂਆਂ ਨੂੰ ਇੱਕ ਅਵਾਜ ਸੁਣਾਈ ਦਿੱਤੀ ਜਿਸ ਵਿੱਚ ਕਿਹਾ ਗਿਆ ਸੀ ਕਿ ਮੇਰਾ ਇਹੀ ਸਥਾਨ ਹੈ। ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹੋੋ ਗਏ ਅਤੇ ਇਸ ਉਪਰੰਤ ਮਾਤਾ ਚੱਕਰੇਸ਼ਵਰੀ ਦੇਵੀ ਦੀ ਮੂਰਤੀ ਨੂੰ ਇਥੇ ਹੀ ਸਥਾਪਤ ਕਰ ਦਿੱਤਾ । ਇਸ ਉਪਰੰਤ ਸਾਰਧਲੂਆਂ ਨੇ ਮਾਤਾ ਅੱਗੇ ਬੇਨਤੀ ਕੀਤੀ ਕਿ ਇੱਥੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀ ਹੈ ਅਤੇ ਅਸੀ ਪੂਰੀ ਰਾਤ ਤੋ ਪਿਆਸੇ ਹਾਂ । ਇਸ ਉਪਰੰਤ ਮਾਤਾ ਵਲੋ ਅਵਾਜ ਦਿੱਤੀ ਗਈ ਜਿਸ ਵਿੱਚ ਕਿਹਾ ਗਿਆ ਕਿ ਇੱਥੇ ਨਾਲ ਹੀ ਜਗ੍ਹਾ ਹੈ ਜਿਸ ਤੇ ਥੋੜੀ ਹੀ ਖੁਦਾਈ ਕਰਨ ਤੇ ਪਾਣੀ ਨਿਕਲ ਆਵੇਗਾ।ਇਸ ਉਪਰੰਤ ਸਰਧਾਲੂਆਂ ਨੇ ਉਹਨਾ ਦੀ ਆਗਿਆ ਦਾ ਪਾਲਣਾ ਕਰਦੇ ਹੋਏ ਥੋੜੀ ਖੁਦਾਈ ਕੀਤੀ ਅਤੇ ਉਹਨਾ ਨੂੰ ਪਾਣੀ ਦੀ ਪ੍ਰਾਪਤੀ ਹੋਈ ਅਤੇ ਇਸ ਖੂਹ ਦੇ ਪਾਣੀ ਨੂੰ ਬਹੁਤ ਹੀ ਪਵਿੱਤਰ ਗੰਗਾਂ ਦੇ ਪਾਣੀ ਦੇ ਬਰਾਬਰ ਮਾਨਤਾ ਹੈ। ਇਸ ਉਪਰੰਤ ਇਥੇ ਬਹੁਤ ਸੁੰਦਰ ਮਾਤਾ ਚੱਕਰੇਸ਼ਵਰੀ ਦੇਵੀ ਦਾ ਮੰਦਿਰ ਬਣਾਇਆ ਗਿਆ ਹੇੈ ਅਤੇ ਹਰ ਸਾਲ ਦੁਸਹਿਰੇ ਤੋ ਚਾਰ ਦਿਨ ਬਾਅਦ ਮੇਲਾ ਲੱਗਦਾ ਹੈ। ਇਸ ਵਿੱਚ ਹਜਾ਼ਰਾਂ ਦੀ ਗਿਣਤੀ ਵਿੱਚ ਸਰਧਾਲੂ ਆਉਦੇ ਹਨ।

ਫ਼ੋਟੋ ਗੈਲਰੀ

  • ਮਾਤਾ ਸ਼੍ਰੀ ਚਕਰੈਸਵਰੀ ਦੇਵੀ ਜੈਨ ਮੰਦਰ
  • ਮਾਤਾ ਸ਼੍ਰੀ ਚਕਰੈਸਵਰੀ ਦੇਵੀ ਜੈਨ ਮੰਦਰ
  • ਮਾਤਾ ਸ਼੍ਰੀ ਚਕਰੈਸਵਰੀ ਦੇਵੀ ਜੈਨ ਮੰਦਰ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਫਤਹਿਗੜ ਸਾਹਿਬ ਤੋ ਨਜਦੀਕੀ ਹਵਾਈ ਅੱਡਾ, ਮੋਹਾਲੀੇ/ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਫਤਹਿਗੜ੍ਹ ਸਾਹਿਬ ਤੋ ਲਗਭਗ 50 ਕਿਲੋਮੀਟਰ ਦੀ ਦੂਰੀ ਤੇ ਹੈ।

ਰੇਲਗੱਡੀ ਰਾਹੀਂ

ਦਿੱਲੀ-ਅਮ੍ਰਿਤਸਰ ਰੇਲਵੇ ਲਾਈਨ ਤੇ ਜਿਲ੍ਹੇ ਵਿੱਚ ਸਰਹਿੰਦ ਰੇਲਵੇ ਜੰਕਸ਼ਨ ਹੈ।ਇਹ ਜੰਕਸ਼ਨ ਜਿਲੇ੍ ਨੂੰ ਰੋਪੜ ਅਤੇ ਨੰਗਲ ਡੈਮ ਨਾਲ ਜ਼ੋੜਦਾ ਹੈ।ਸਰਹਿੰਦ ਨੰਗਲ ਰੇਲਵੇ ਲਾਈਨ ਤੇ ਫਤਿਹਗੜ੍ਹ ਸਾਹਿਬ ਦਾ ਰੇਲਵੇ ਸਟੇਸ਼ਨ ਹੈ।ਕਈ ਐਕਸਪ੍ਰੈਸ ਸੁਪਰਫਾਸਟ ਗੱਡੀਆਂ ਸਰਹਿੰਦ ਰੇਵਲੇ ਸਟੇਸ਼ਨ ਤੇ ਰੁੱਕਦੀਆਂ ਹਨ

ਸੜਕ ਰਾਹੀਂ

ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਫਤਿਹਗੜ੍ਹ ਸਾਹਿਬ ਸੜਕੀ ਰਸਤੇ ਰਾਹੀਂ 250 ਕਿਲੋਮੀਟਰ ਹੈ।ਨੈਸ਼ਨਲ ਹਾਈਵੇ ਨੰਬਰ 1 (ਸ਼ੇਰ ਸ਼ਾਹ ਸੂਹੀ ਮਾਰਗ) ਜਿਲ੍ਹੇ ਸਰਹਿੰਦ ਅਤੇ ਫਤਿਹਗੜ੍ਹ ਸਾਹਿਬ ਵਿੱਚੋਂ ਦੀ ਲੰਘਦਾ ਹੈ।ਦਿੱਲੀ-ਅਮ੍ਰਿਤਸਰ ਨੂੰ ਜਾਣ ਵਾਲੀਆਂ ਸਾਰੀਆਂ ਬੱਸਾਂ ਇੱਥੇ ਰੁੱਕਦੀਆਂ ਹਨ।ਦਿੱਲੀ ਏਅਰਪੋਰਟ ਤੋਂ ਉਤਰ ਕੇ ਜ਼ੋ ਯਾਤਰੀ ਫਤਿਹਗੜ੍ਹ ਸਾਹਿਬ ਦੀ ਯਾਤਰਾ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਇਥੋਂ ਕਨੇਡੀਅਨ ਬੱਸ ਸੇਵਾ, ਜ਼ੋ ਏਅਰਪੋਰਟ ਤੋਂ ਅਮ੍ਰਿਤਸਰ ਨੂੰ ਚਲਦੀ ਹੈ,ਦਾ ਠਹਿਰਾਉ ਸਰਹਿੰਦ ਅਤੇ ਗੋਬਿੰਦਗੜ੍ਹ ਰਾਹੀਂ ਆ ਸਕਦੇ ਹਨ।