ਫਲੋਟਿੰਗ ਰੈਸਟੋਰੈਂਟ
ਦਿਸ਼ਾਫਲੋਟਿੰਗ ਰੈਸਟੋਰੈਟ ਸਰਹਿੰਦ ਅਤੇ ਮੰਡੀ ਗੋਬਿੰਦਗੜ੍ਹ ਦੇ ਵਿਚਕਾਰ ਸ਼ੇਰ ਸ਼ਾਹ ਸੂਹੀ ਮਾਰਗ (ਜੀ.ਟੀ.ਰੋਡ) ਤੇ ਭਾਖੜਾ ਨਹਿਰ ਤੇ ਸਥਿਤ ਹੈ। ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾਂ ਰੈਸ਼ਟਰੈਟ ਹੈ ਜਿਸਦਾ ਨਾਮ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੈ। ਇਹ ਇੱਕ ਬਹੁਤ ਹੀ ਖੂਬਸੁਰਤ ਅਤੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਦਿੱਲੀ ਤੋ ਲਾਹੌਰ ਆਉਣ ਜਾਣ ਵਾਲੀ ਬੱਸ ਇਥੇ ਹੀ ਮੁਸਾਫਿਰਾ ਦੇ ਨਾਸ਼ਤੇ ਲਈ ਰੁੱਕਦੀ ਹੈ। ਰੈਸ਼ਟੋਰੈਟ ਨੂੰ ਪਹਿਲਾਂ ਪੰਜਾਬ ਟੂਰਜਿਮ ਡਵੈਲਪਮੈਟ ਕਾਰਪੋਰੇਸ਼ਨ ਅਤੇ ਹੁਣ ਪੰਜਾਬ ਹੈਰੀਟੇਜ਼ ਟੁੂਰਜਿਮ ਪ੍ਰਮੋਸ਼ਨ ਬੋਰਡ ਵਲੋਂ ਚਲਾਇਆ ਜਾਂ ਰਿਹਾ ਹੈ। ਇਸ ਨੂੰ ਸਟੀਲ ਅਤੇ ਲੱਕੜੀ ਦੇ ਹਲਕੇ ਸਟਰਚਕਰ ਜਿਸ ਨੂੰ ਪੰਜ ਹਵਾ ਨਾਂਲ ਭਰੇ ਹੋਏ ਸਟੀਲ ਦੇ ਸਲਡਰਜ ਤੇ ਰੱਖ ਕੇ ਤਿਆਰ ਕੀਤਾ ਗਿਆ ਹੈ। ਇਹ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇੱਦਰ ਹੈ।
ਫ਼ੋਟੋ ਗੈਲਰੀ
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਫਤਹਿਗੜ ਸਾਹਿਬ ਤੋ ਨਜਦੀਕੀ ਹਵਾਈ ਅੱਡਾ, ਮੋਹਾਲੀੇ/ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਫਤਹਿਗੜ੍ਹ ਸਾਹਿਬ ਤੋ ਲਗਭਗ 50 ਕਿਲੋਮੀਟਰ ਦੀ ਦੂਰੀ ਤੇ ਹੈ।
ਰੇਲਗੱਡੀ ਰਾਹੀਂ
ਦਿੱਲੀ-ਅਮ੍ਰਿਤਸਰ ਰੇਲਵੇ ਲਾਈਨ ਤੇ ਜਿਲ੍ਹੇ ਵਿੱਚ ਸਰਹਿੰਦ ਰੇਲਵੇ ਜੰਕਸ਼ਨ ਹੈ।ਇਹ ਜੰਕਸ਼ਨ ਜਿਲੇ੍ ਨੂੰ ਰੋਪੜ ਅਤੇ ਨੰਗਲ ਡੈਮ ਨਾਲ ਜ਼ੋੜਦਾ ਹੈ।ਸਰਹਿੰਦ ਨੰਗਲ ਰੇਲਵੇ ਲਾਈਨ ਤੇ ਫਤਿਹਗੜ੍ਹ ਸਾਹਿਬ ਦਾ ਰੇਲਵੇ ਸਟੇਸ਼ਨ ਹੈ।ਕਈ ਐਕਸਪ੍ਰੈਸ ਸੁਪਰਫਾਸਟ ਗੱਡੀਆਂ ਸਰਹਿੰਦ ਰੇਵਲੇ ਸਟੇਸ਼ਨ ਤੇ ਰੁੱਕਦੀਆਂ ਹਨ
ਸੜਕ ਰਾਹੀਂ
ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਫਤਿਹਗੜ੍ਹ ਸਾਹਿਬ ਸੜਕੀ ਰਸਤੇ ਰਾਹੀਂ 250 ਕਿਲੋਮੀਟਰ ਹੈ।ਨੈਸ਼ਨਲ ਹਾਈਵੇ ਨੰਬਰ 1 (ਸ਼ੇਰ ਸ਼ਾਹ ਸੂਹੀ ਮਾਰਗ) ਜਿਲ੍ਹੇ ਸਰਹਿੰਦ ਅਤੇ ਫਤਿਹਗੜ੍ਹ ਸਾਹਿਬ ਵਿੱਚੋਂ ਦੀ ਲੰਘਦਾ ਹੈ।ਦਿੱਲੀ-ਅਮ੍ਰਿਤਸਰ ਨੂੰ ਜਾਣ ਵਾਲੀਆਂ ਸਾਰੀਆਂ ਬੱਸਾਂ ਇੱਥੇ ਰੁੱਕਦੀਆਂ ਹਨ।ਦਿੱਲੀ ਏਅਰਪੋਰਟ ਤੋਂ ਉਤਰ ਕੇ ਜ਼ੋ ਯਾਤਰੀ ਫਤਿਹਗੜ੍ਹ ਸਾਹਿਬ ਦੀ ਯਾਤਰਾ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਇਥੋਂ ਕਨੇਡੀਅਨ ਬੱਸ ਸੇਵਾ, ਜ਼ੋ ਏਅਰਪੋਰਟ ਤੋਂ ਅਮ੍ਰਿਤਸਰ ਨੂੰ ਚਲਦੀ ਹੈ,ਦਾ ਠਹਿਰਾਉ ਸਰਹਿੰਦ ਅਤੇ ਗੋਬਿੰਦਗੜ੍ਹ ਰਾਹੀਂ ਆ ਸਕਦੇ ਹਨ।