ਬੰਦ ਕਰੋ

ਬਨੀਅਨ ਦਾ ਰੁੱਖ

ਦਿਸ਼ਾ

ਫਤਿਹਗੜ੍ਹ ਸਾਹਿਬ ਜਿਲ੍ਹੇ ਵਿੱਚ ਦੇਸ਼ ਦਾ ਜਾਂ ਅਸੀਂ ਦੁਨੀਆਂ ਦਾ ਵੀ ਕਹਿ ਸਕਦੇ ਹਾਂ,ਸਭ ਤੋਂ ਵੱਡਾ ਬੋਹੜ ਦਾ ਦਰਖੱਤ ਪਿੰਡ ਡੋਲਟੀ ਕਲ੍ਹਾਂ ਵਿੱਚ ਸਥਿਤ ਹੈ।ਸ਼ੇਰ ਸ਼ਾਹ ਸੂਰੀ ਮਾਰਗ ਤੇ ਸਰਹਿੰਦ ਵੱਲੋਂ ਆਉਂਦਿਆਂ ਸਰਾਏ ਬੰਜਾਰਾ ਪਿੰਡ ਤੋਂ ਸੜਕ ਤੇ ਖੱਬੇ ਪਾਸੇ ਮੁੜਨਾ ਪੈਂਦਾ ਹੈ ਅਤੇ ਦਰੱਖਤ ਵਾਲੀ ਇਸ ਥਾਂ ਤੇ ਪਹੁੰਚਣ ਲਈ ਲਿੰਕ ਰੋਡ ਤੋਂ 8 ਕਿਲੋਮੀਟਰ ਅੰਦਰ ਜਾਣਾ ਪੈਂਦਾ ਹੈ।
ਜਦੋਂ ਤੁਸੀਂ ਇੱਥੇ ਪਹੁੰਚੋਗੇ ਤਾਂ ਇੱਥੇ ਇਸ ਵਿਸ਼ਾਲ ਦਰੱਖਤ ਦੇ ਰੂਬਰੂ ਹੋ ਸਕੋਗੇ।ਇਹ ਖੇਤਾਂ ਦੇ ਵਿਚਕਾਰ ਖੜਾ ਆਨੰਦ ਪ੍ਰਦਾਨ ਕਰਦਾ ਹੈ।ਇਹ ਵੇਖਦਿਆਂ ਵਿਸ਼ਵਾਸ ਹੁੰਦਾ ਹੈ ਕਿ ਇਸ ਦਰੱਖਤ ਦੀ ਛੱਤਰੀ/ਛਾਂ ਤਿੰਨ—ਚਾਰ ਏਕੜ ਵਿੱਚ ਫੈਲੀ ਹੋਈ ਹੈ।ਸਥਾਨਿਕ ਲੋਕਾਂ ਦੀ ਸੂਚਨਾਂ ਅਨੂਸਾਰ ਇਹ ਦਰੱਖਤ ਕਈ ਸੋ ਸਾਲ ਪੁਰਾਣਾ ਹੈ।ਇਸ ਨੁੰ ਕਾਇਆ ਕਲਪ ਬ੍ਰਿਸ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਸਥਾਨਿਕ ਲੋਕਾਂ ਦਾ ਵਿਸ਼ਵਾਸ ਹੈ ਕਿ ਕੋਈ ਵੀ ਵਿਅਕਤੀ ਇਸ ਦੇ ਕਠੋਰਤਾ ਵਿਸਥਾਰ ਨੁੰ ਰੋਕ ਨਹੀਂ ਸਕਦਾ, ਇਹ ਦਰੱਖਤ ਕਈ ਪ੍ਰਾਇਵੇਟ ਮਾਲਕਾਂ ਦੀ ਜ਼ਮੀਨ ਨਾਲ ਲੱਗਦਾ ਹੈ।ਨਾਲ ਲੱਗਦੀ ਜ਼ਮੀਨ ਦੇ ਮਾਲਕ ਉ੍ਹਨ੍ਹਾ ਦੀ ਜ਼ਮੀਨ ਵਿੱਚ ਫੈਲਦੀ ਇਸ ਦਰੱਖਤ ਦੀ ਸ਼ਾਖਾ ਨੂੰ ਕੱਟਣ ਦਾ ਹੋਸਲਾ ਨਹੀਂ ਕਰਦੇ।ਇਹ ਵਿਸ਼ਵਾਸ ਕੀਤਾ ਜਾਂਦਾ ਹੈ, ਕਿ ਪਹਿਲਾਂ ਜਿਸ ਵੀ ਵਿਅਕਤੀ ਨੇ ਇਸ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਉਸਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾਂ ਪਿਆ।ਡਿਗੀਆਂ ਹੋਈਆਂ ਵਾਧੂ ਲਕੜੀਆਂ ਜਾਂ ਪੱਤਿਆਂ ਦੀ ਵਰਤੋਂ ਕਰਨਾ ਵੀ ਉਨ੍ਹਾਂ ਦਾ ਅਸ਼ੁੱਭ ਮੰਨਿਆ ਜਾਂਦਾ ਹੈ।ਇਸ ਤਰ੍ਹਾਂ ਇਹ ਬੋਹੜ ਦਾ ਦਰੱਖਤ ਲਗਾਤਾਰ ਵੱਧਦਾ ਜਾ ਰਿਹਾ ਹੈ।

ਫ਼ੋਟੋ ਗੈਲਰੀ

  • ਬਨੀਅਨ ਦਾ ਰੁੱਖ
  • ਬਨੀਅਨ ਦਾ ਰੁੱਖ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਫਤਹਿਗੜ ਸਾਹਿਬ ਤੋ ਨਜਦੀਕੀ ਹਵਾਈ ਅੱਡਾ, ਮੋਹਾਲੀੇ/ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਫਤਹਿਗੜ੍ਹ ਸਾਹਿਬ ਤੋ ਲਗਭਗ 50 ਕਿਲੋਮੀਟਰ ਦੀ ਦੂਰੀ ਤੇ ਹੈ।

ਰੇਲਗੱਡੀ ਰਾਹੀਂ

ਦਿੱਲੀ-ਅਮ੍ਰਿਤਸਰ ਰੇਲਵੇ ਲਾਈਨ ਤੇ ਜਿਲ੍ਹੇ ਵਿੱਚ ਸਰਹਿੰਦ ਰੇਲਵੇ ਜੰਕਸ਼ਨ ਹੈ।ਇਹ ਜੰਕਸ਼ਨ ਜਿਲੇ੍ ਨੂੰ ਰੋਪੜ ਅਤੇ ਨੰਗਲ ਡੈਮ ਨਾਲ ਜ਼ੋੜਦਾ ਹੈ।ਸਰਹਿੰਦ ਨੰਗਲ ਰੇਲਵੇ ਲਾਈਨ ਤੇ ਫਤਿਹਗੜ੍ਹ ਸਾਹਿਬ ਦਾ ਰੇਲਵੇ ਸਟੇਸ਼ਨ ਹੈ।ਕਈ ਐਕਸਪ੍ਰੈਸ ਸੁਪਰਫਾਸਟ ਗੱਡੀਆਂ ਸਰਹਿੰਦ ਰੇਵਲੇ ਸਟੇਸ਼ਨ ਤੇ ਰੁੱਕਦੀਆਂ ਹਨ।

ਸੜਕ ਰਾਹੀਂ

ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਫਤਿਹਗੜ੍ਹ ਸਾਹਿਬ ਸੜਕੀ ਰਸਤੇ ਰਾਹੀਂ 250 ਕਿਲੋਮੀਟਰ ਹੈ।ਨੈਸ਼ਨਲ ਹਾਈਵੇ ਨੰਬਰ 1 (ਸ਼ੇਰ ਸ਼ਾਹ ਸੂਹੀ ਮਾਰਗ) ਜਿਲ੍ਹੇ ਸਰਹਿੰਦ ਅਤੇ ਫਤਿਹਗੜ੍ਹ ਸਾਹਿਬ ਵਿੱਚੋਂ ਦੀ ਲੰਘਦਾ ਹੈ।ਦਿੱਲੀ-ਅਮ੍ਰਿਤਸਰ ਨੂੰ ਜਾਣ ਵਾਲੀਆਂ ਸਾਰੀਆਂ ਬੱਸਾਂ ਇੱਥੇ ਰੁੱਕਦੀਆਂ ਹਨ।ਦਿੱਲੀ ਏਅਰਪੋਰਟ ਤੋਂ ਉਤਰ ਕੇ ਜ਼ੋ ਯਾਤਰੀ ਫਤਿਹਗੜ੍ਹ ਸਾਹਿਬ ਦੀ ਯਾਤਰਾ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਇਥੋਂ ਕਨੇਡੀਅਨ ਬੱਸ ਸੇਵਾ, ਜ਼ੋ ਏਅਰਪੋਰਟ ਤੋਂ ਅਮ੍ਰਿਤਸਰ ਨੂੰ ਚਲਦੀ ਹੈ,ਦਾ ਠਹਿਰਾਉ ਸਰਹਿੰਦ ਅਤੇ ਗੋਬਿੰਦਗੜ੍ਹ ਰਾਹੀਂ ਆ ਸਕਦੇ ਹਨ।