ਬੰਦ ਕਰੋ

ਆਰਥਿਕਤਾ

ਆਰਥਿਕਤਾ

ਜਿਲ੍ਹੇ ਦੀ ਮੁੱਖ ਆਰਥਿਕਤਾ ਖੇਤੀ, ਉਦਯੋਗ ਅਤੇ ਸਹਾਇਕ ਧੰਦਿਆ ਤੇ ਨਿਰਭਰ ਹੈ। ਸਿੰਚਾਈ ਦੇ ਮੁੱਖ ਸਾਧਨ ਟਿਊਬੈਲ ਅਤੇ ਨਹਿਰਾ ਹਨ । ਜਿਲ੍ਹੇ ਦੀ ਮੁੱਖ ਫਸਲਾ ਕਣਕ ਅਤੇ ਝੋਨਾ ਹਨ। ਇਸ ਜਿਲ੍ਹੇ ਦੇ ਪ੍ਰਮੁੱਖ ਕਸਬੇ, ਸਰਹਿੰਦ, ਬੱਸੀ ਅਮਲੋਹ,ਖਮਾਣੋ ਅਤੇ ਮੰਡੀ ਗੋਬਿੰਦਗੜ੍ਹ ਹਨ। ਮੰਡੀ ਗੋਬਿੰਦਗੜ੍ਹ ਵਿੱਚ ਵੱਡੀ ਗਿਣਤੀ ਵਿੱਚ ਰੋਲਿੰਗ ਮਿਲਾਂ ਹੋਣ ਕਾਰਨ ਇਸਨੂੰ ਸਟੀਲ ਟਾਊਨ ਆਫ ਇੰਡੀਆ ਵੱਲੋ ਜਾਣਿਆ ਜਾਂਦਾ ਹੈ। ਇਸ ਤੋ ਇਲਾਵਾ ਇਥੇ ਸਿਲਾਈ ਮਸੀਨਾ ਦੇ ਪੁਰਜੇ ਉਦਕਰਖੀ (ਧਰਤੀ ਹੇਠੋ ਪਾਣੀ ਕੱਢਣ ਵਾਲੇ) ਪੰਪ, ਬੱਸਾਂ ਅਤੇ ਟਰੱਕਾਂ ਦੀਆਂ ਬਾਡੀਆਂ ਲਾਉਣ ਅਤੇ ਹੋਰ ਮਾਈਨਿੰਗ ਮਸੀਨਰੀ ਲਾਉਣ ਵਾਲੇ ਉਦਯੋਗਿਕ ਯੁਨਿਟ ਹਨ।

ਮੋਸਮ ਵਰਖਾ ਅਤੇ ਮਿੱਟੀ :—ਇਸ ਜਿਲ੍ਹੇ ਦੀ ਜਮੀਨ ਮੁੱਖ ਤੋਰ ਤੇ ਚੀਕਣੀ ਹੈ ਪ੍ਰੰਤੂ ਜਿਲੇ ਦੇ ਕੁੱਝ ਹਿੱਸਿਆ ਵਿੱਚ ਮੈਰਾ ਅਤੇ ਰੇਤਲੀ ਮੈਰਾ ਜਮੀਨ ਵੀ ਹੈ ਜਿਲੇ ਦਾ ਮੋਸਮ ਗਰਮੀਆਂ ਵਿੱਚ ਬਹੁਤ ਗਰਮੀ ਅਤੇ ਸਰਦੀਆਂ ਵਿੱਚ ਸਰਦੀ ਹੁੰਦੀ ਹੈ । ਮਈ /ਜੂਨ ਦੇ ਮਹੀਨੇ ਇਥੋ ਦਾ ਤਾਪਮਾਨ 45 ਡਿਗਰੀ ਸੈਟੀਗ੍ਰੇਡ ਅਤੇ ਦਸੰਬਰ/ਜਨਵਰੀ ਵਿੱਚ 4 ਡਿਗਰੀ ਹੁੰਦਾ ਹੈ ਇਥੇ ਸਬ ਗਰਮ ਜਲਵਾਲੂ ਖੇਤਰ ਹੋਣ ਕਾਰਨ ਮੈਨਸੂਨੀ ਮੋਸਮ ਹੁੰਦਾ ਹੈ ਇਸ ਜਿਲ੍ਹੇ ਵਿੱਚ ਵਰਖਾ ਬਹੁਤ ਹੀ ਸਤੁਸਟੀ ਜਨਕ ਹੁੰਦੀ ਹੈ।

ਜਿਲ੍ਹੇ ਵਿੱਚ 100 ਪ੍ਰਤੀਸ਼ਤ ਬਿਜਲੀਕਰਣ ਹੇ।ਜਿਲ੍ਰੇ ਦੇ ਸਾਰੇ ਪਿੰਡ ਅਤੇ ਕਸਬਿਆ ਨੂੰ ਪੱਕੀਆਂ ਸੜਕਾ ਨਾਲ ਜ਼ੋੜਿਆ ਗਿਆ ਹੈ। ਸਾਰੇ ਪਿੰਡਾਂ ਅਤੇ ਕਸਬਿਆ ਨੂੰ ਪੈਪਸੂ ( ਪੀ.ਆਰ.ਟੀ.ਸੀ.) ਪੰਜਾਬ ਰੋਡਵੇਜ਼ ਅਤੇ ਹੋਰ ਪ੍ਰਾਈਵੇਟ ਟਰਾਂਸਪੋਰਟ ਦੁਆਰਾ ਵਧੀਆ ਬੱਸ ਸੇਵਾਵਾ ਮਹੁੱਈਆਂ ਹਨ। ਇਸ ਜਿਲ੍ਹੇ ਨੂੰ ਪੰਜਾਬ ਦੇ ਸਮੁੱਚੇ ਜਿਲੇ ਹੈਡਕੁਆਟਰਾਂ ਦੇ ਨਾਲ ਨਾਲ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨਾਲ ਬਹੁਤ ਵਧੀਆ ਤਰੀਕੇ ਨਾਲ ਜੋੜਿਆ ਹੋਇਆ ਹੈ। ਇਸ ਜਿਲ੍ਹੇ ਦੇ ਸਭ ਤੋ ਨੇੜਲੇ ਰਾਸਟਰੀ ਏਅਰਪੋਰਟ ਦਿੱਲੀ ,ਚੰਡੀਗੜ੍ਹ ਅਤੇ ਅੰਮ੍ਰਿਤਸਰ ਹਨ।