Close

Dairy training/counseling for SC beneficiaries commence from 03 December 2018 :Deputy Director

Publish Date : 30/11/2018

ਅਨੁਸੂਚਿਤ ਜਾਤੀਆਂ ਦੇ ਲਾਭਪਾਤਰਾਂ ਲਈ ਦੋ ਹਫਤੇ ਦੀ ਡੇਅਰੀ ਟ੍ਰੇਨਿੰਗ ਲਈ ਕਾਉਸਲਿੰਗ 03 ਦਸੰਬਰ ਨੂੰ : ਡਿਪਟੀ ਡਾਇਰੈਕਟਰ
ਫਤਹਿਗੜ੍ਹ ਸਾਹਿਬ, 30 ਅਕਤੂਬਰ
ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਦੋ ਹਫਤੇ ਦੀ ਡੇਅਰੀ ਸਿਖਲਾਈ ਕਰਵਾਉਣ ਲਈ ਕਾਉਸਲਿੰਗ ਕੀਤੀ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਹਰਪਾਲ ਸਿੰਘ ਵੱਲੋ ਦੱਸਿਆ ਗਿਆ ਕਿ ਜਿਲ੍ਹਾ ਫਤਹਿਗੜ ਸਾਹਿਬ ਦੇ ਯੋਗ ਉਮੀਦਵਾਰ ਜਿਨਾਂ ਦੀ ਉਮਰ 18 ਤੋ 50 ਸਾਲ, ਯੋਗਤਾ ਘੱਟੋ ਘੱਟ 5 ਵੀਂ ਪਾਸ ਹੋਵੇ ਇਸ ਕਾਂਉਸਲਿੰਗ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਖਿਆਰਥੀ ਪੰਜਾਬ ਰਾਜ ਦਾ ਵਸਨੀਕ ਹੋਵੇ ਅਤੇ ਦਿਹਾਤੀ ਪਿਛੋਕੜ ਦਾ ਹੋਵੇ ਅਤੇ ਬੈਕ ਦਾ ਡਿਫਾਲਟਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਹੋਰ ਦੱਸਿਆ ਕਿ ਸਕੀਮ ਫਾਰ ਪ੍ਰਮੋਸਨ ਆਫ ਡੇਅਰੀ ਫਾਰਮਿੰਗ ਐਜ ਲਿਵਲੀਹੁੱਡ ਫਾਰ ਐਸ.ਸੀ ਬੈਨੀਫਿਸਰੀ ਅਧੀਨ ਲਾਭਪਾਤਰੀਆਂ ਨੂੰ ਦੋ ਹਫਤੇ ਦੀ ਡੇਅਰੀ ਸਿਖਲਾਈ ਵਿਭਾਗ ਦੇ ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੇਦਰ ਚਤਾਮਲੀ (ਰੋਪੜ) ਅਤੇ ਬੀਜਾ (ਲੁਧਿਆਣਾ) ਵਿਖੇ ਕਰਵਾਈ ਜਾਵੇਗੀ।
ਡਿਪਟੀ ਡਾਇਰੈਟਰ ਡੇਅਰੀ ਨੇ ਦੱਸਿਆ ਕਿ ਇਸ ਟ੍ਰੇਨਿੰਗ ਦੌਰਾਨ ਸਿਖਿਆਰਥੀਆਂ ਨੂੰੰ ਚਾਹ ਆਦਿ ਤੋ ਇਲਾਵਾ ਦੁਪਿਹਰ ਦਾ ਖਾਣਾ ਮੁਫਤ ਦਿੱਤਾ ਜਾਵੇ ਅਤੇ ਟ੍ਰੇਨਿੰਗ ਦੌਰਾਨ ਪ੍ਰਤੀ ਸਿਖਿਆਰਥੀ ਨੂੰ 2000/ਰੁਪਏ ਵਜੀਫਾ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਕਰਤਾ ਨੂੰ ਵਿਭਾਗ ਵੱਲੋ ਸਰਟੀਫਿਕੇਟ ਅਤੇ ਨਬਾਰਡ ਦੀ ਡੇਅਰੀ ਉਦਮਤਾ ਵਿਕਾਸ ਸਕੀਮ ਤਹਿਤ 2 ਤੋ 10 ਦੁਧਾਰੂ ਪਸੂਆਂ ਦੇ ਡੇਅਰੀ ਯੂਨਿਟ ਸਥਾਪਤ ਕਰਨ ਲਈ ਬੈਕਾਂ ਤੋ ਲੋਨ ਦਿਵਾਇਆ ਜਾਵੇਗਾ ਜਿਸ ਤੇ 33.33%ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਮਿਤੀ 3/12/2018 ਨੂੰ ਸਵੇਰੇ 10.00 ਵਜੇ ਕਾਉਸਲਿੰਗ ਲਈ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਕਮਰਾ ਨੰ: 406 ਤੀਜੀ ਮੰਜਿਲ ਜਿਲਾ ਪ੍ਰਬੰਧਕੀ ਕੰਪਲੈਕਸ, ਫਤਹਿਗੜ ਸਾਹਿਬ ਵਿਖੇ ਪਹੁੰਚਣ ਦੀ ਖੇਚਲ ਕਰਨ।