DC promulgated orders under section 144 regarding digging of wells, wine shops timings etc
ਪ੍ਰੈਸ ਨੋਟ 1
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਤਹਿਗੜ੍ਹ ਸਾਹਿਬ
ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਵਿੱਚ ਕੱਚੀਆਂ ਖੂਹੀਆਂ ਬਿਨਾਂ ਪ੍ਰਵਾਨਗੀ ਤੇ ਬਿਨਾਂ ਦੇਖ ਰੇਖ ਪੁੱਟਣ ‘ਤੇ ਪਾਬੰਦੀ ਲਗਾਈ
ਫ਼ਤਹਿਗੜ੍ਹ ਸਾਹਿਬ, 5 ਦਸੰਬਰ
ਜ਼ਿਲ੍ਹਾ ਮੈਜਿਸਟਰੇਟ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਫੌਜ਼ਦਾਰੀ ਜਾਬਤਾ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਕਾਰਜਕਾਰੀ ਇੰਜਨੀਅਰ, ਜਲ ਸਪਲਾਈ ਤੇ ਸੈਨੀਟੇਸ਼ਨ ਫ਼ਤਹਿਗੜ੍ਹ ਸਾਹਿਬ ਮੰਡਲ ਫ਼ਤਹਿਗੜ੍ਹ ਸਾਹਿਬ ਦੀ ਲਿਖਤੀ ਪ੍ਰਵਾਨਗੀ ਅਤੇ ਬਿਨਾਂ ਦੇਖ ਰੇਖ ਕੱਚੀਆਂ ਖੂਹੀਆਂ ਨਾ ਹੀ ਪੁੱਟੇਗਾ ਤੇ ਨਾ ਹੀ ਪੁੱਟਵਾਏਗਾ ਅਤੇ ਪੁਰਾਣੀਆਂ ਖੂਹੀਆਂ ਨੂੰ ਖਤਮ ਕਰਨ ਦੇ ਮੰਤਵ ਨਾਲ ਉਨ੍ਹਾਂ ਵਿੱਚ ਲੱਗੇ ਪੁਰਾਣੇ ਮਟੀਰੀਅਲ ਭਾਵ ਇੱਟਾਂ ਆਦਿ ਨੂੰ ਨਿਕਾਲਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਹੈ। ਕਈ ਵਾਰ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੱਚੀਆਂ ਖੂਹੀਆਂ ਪੁੱਟਣ ਕਾਰਨ ਕਈ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕਈ ਵਾਰ ਮੌਤਾਂ ਵੀ ਹੋਈਆਂ ਹਨ। ਅਜਿਹੀਆਂ ਦੁਰਘਟਨਾਵਾਂ ਦੀ ਰੋਕਥਾਮ ਕਰਨ ਲਈ ਇਹ ਪਾਬੰਦੀ ਲਗਾਈ ਗਈ ਹੈ।ਜ਼ਿਲ੍ਹੇ ਵਿੱਚ ਇਹ ਹੁਕਮ 4 ਫਰਵਰੀ, 2019 ਤੱਕ ਲਾਗੂ ਰਹਿਣਗੇ।
ਨੰ: ਲਸਫਸ (ਪ੍ਰੈ:ਰੀ:)18/ 1261
ਪ੍ਰੈਸ ਨੋਟ 2
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਤਹਿਗੜ੍ਹ ਸਾਹਿਬ
ਜ਼ਿਲ੍ਹਾ ਮੈਜਿਸਟਰੇਟ ਨੇ ਮਕਾਨ ਮਾਲਕਾ ਤੇ ਮਕਾਨਾਂ ਤੇ ਕਾਬਜ਼ ਵਿਅਕਤੀਆਂ ਨੂੰ ਕਿਰਾਏਦਾਰ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਨ ਉਪਰੰਤ ਹੀ ਮਕਾਨ ਕਿਰਾਏ ‘ਤੇ ਦੇਣ ਦੇ ਆਦੇਸ਼
ਕਿਰਾਏਦਾਰ ਸਬੰਧੀ ਸਬੰਧਤ ਪੁਲਿਸ ਸਟੇਸ਼ਨ ਵਿੱਚ ਵੀ ਦੇਣੀ ਹੋਵੇਗੀ ਸੂਚਨਾ
ਫ਼ਤਹਿਗੜ੍ਹ ਸਾਹਿਬ, 5 ਦਸੰਬਰ
ਜ਼ਿਲ੍ਹਾ ਮੈਜਿਸਟਰੇਟ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਫੌਜਦਾਰੀ ਦੰਡ ਸੰਘਤਾ 1073 ( 2 ਆਫ 1974) ਦੀ ਧਾਰਾ 144 ਅਧੀਨ ਜ਼ਿਲ੍ਹੇ ਦੇ ਮਕਾਨ ਮਾਲਕਾਂ ਤੇ ਮਕਾਨਾਂ ਤੇ ਕਾਬਜ਼ ਵਿਅਕਤੀਆਂ ਨੂੰ ਇਹ ਹੁਕਮ ਜਾਰੀ ਕੀਤੇ ਹਨ ਕਿ ਕਿਸੇ ਵੀ ਵਿਅਕਤੀ ਨੂੰ ਮਕਾਨ ਕਿਰਾਏ ‘ਤੇ ਦੇਣ ਤੋਂ ਪਹਿਲਾਂ ਉਸ ਦੀ ਜਾਂਚ ਪੜਤਾਲ ਕਰਨ ਉਪਰੰਤ ਹੀ ਮਕਾਨ ਕਿਰਾਏ ‘ਤੇ ਦਿੱਤਾ ਜਾਵੇ ਅਤੇ ਇਸ ਸਬੰਧੀ ਸੂਚਨਾ ਤੁਰੰਤ ਸਬੰਧਤ ਪੁਲਿਸ ਸਟੇਸ਼ਨ ਵਿੱਚ ਵੀ ਦਰਜ਼ ਕਰਵਾਈ ਜਾਵੇ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਕਈ ਵਾਰ ਸਮਾਜ ਵਿਰੋਧੀ ਅਨਸਰ ਵੱਲੋਂ ਮਕਾਨ ਕਿਰਾਏ ‘ਤੇ ਲੈ ਕੇ ਅਜਿਹੀਆਂ ਕਾਰਵਾਈਆਂ ਕਰਨ ਦਾ ਅੰਦੇਸ਼ਾ ਰਹਿੰਦਾ ਹੈ ਜਿਨ੍ਹਾਂ ਨਾਲ ਲੋਕਾਂ ਦੀ ਜਾਨ ਤੇ ਮਾਲ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਅਮਨ ਸ਼ਾਂਤੀ ਵੀ ਭੰਗ ਹੋ ਸਕਦੀ ਹੈ। ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਜਾਰੀ ਕੀਤੇ ਗਏ ਇਹ ਮਨਾਹੀਂ ਦੇ ਹੁਕਮ ਜ਼ਿਲ੍ਹੇ ਵਿੱਚ 04 ਫਰਵਰੀ, 2019 ਤੱਕ ਲਾਗੂ ਰਹਿਣਗੇ।
ਨੰ: ਲਸਫਸ (ਪ੍ਰੈ:ਰੀ:)18/1262
ਪ੍ਰੈਸ ਨੋਟ3
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਤਹਿਗੜ੍ਹ ਸਾਹਿਬ
ਜ਼ਿਲ੍ਹਾ ਮੈਜਿਸਟਰੇਟ ਨੇ ਆਮ ਲੋਕਾਂ ਵੱਲੋਂ ਮਿਲਟਰੀ ਰੰਗ ਦੀ ਵਰਦੀ ਤੇ ਮਿਲਟਰੀ ਰੰਗ ਦੀਆਂ ਜੀਪਾਂ, ਮੋਟਰ ਸਾਈਕਲ ਤੇ ਮੋਟਰ ਗੱਡੀਆਂ ਦੀ ਵਰਤੋਂ ਕਰਨ ‘ਤੇ ਪਾਬੰਦੀ ਲਗਾਈ
ਫ਼ਤਹਿਗੜ੍ਹ ਸਾਹਿਬ, 5 ਦਸੰਬਰ
ਜ਼ਿਲ੍ਹਾ ਮੈਜਿਸਟਰੇਟ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਫੌਜਦਾਰੀ ਜਾਬਤਾ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਆਮ ਜਨਤਾ ਨੂੰ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਵਿਅਕਤੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਅੰਦਰ ਔਲਿਵ ਰੰਗ ਦੀ ਮਿਲਟਰੀ ਵਰਦੀ ਔਲਿਵ ਰੰਗ (ਮਿਲਟਰੀ ਰੰਗ ਦੀਆਂ ਜੀਪਾਂ, ਮੋਟਰ ਸਾਈਕਲ ਅਤੇ ਮੋਟਰ ਗੱਡੀਆਂ ਦੀ ਵਰਤੋਂ ਨਹੀਂ ਕਰੇਗਾ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਸਮਾਜ ਵਿਰੋਧੀ ਤੱਤਾਂ ਵੱਲੋਂ ਅਜਿਹੇ ਰੰਗ ਦੀ ਵਰਦੀ ਜਾਂ ਜੀਪਾਂ, ਮੋਟਰ ਸਾਈਕਲ ਦੀ ਵਰਤੋਂ ਕਰਦੇ ਹੋਏ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਜਾਂ ਹਿੰਸਕ ਘਟਨਾ ਕੀਤੀ ਜਾ ਸਕਦੀ ਹੈ, ਜਿਸ ਨਾਲ ਅਮਨ ਤੇ ਕਾਨੂੰਨ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਲਈ ਵੱਖਰੇਪਣ ਨੂੰ ਯਕੀਨੀ ਬਣਾਉਣ ਲਈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਆਮ ਜਨਤਾ ਵੱਲੋਂ ਮਿਲਟਰੀ ਰੰਗ ਦੀ ਵਰਦੀ ਤੇ ਮਿਲਟਰੀ ਰੰਗ ਦੀਆਂ ਜੀਪਾਂ, ਮੋਟਰ ਸਾਈਕਲ ਤੇ ਮੋਟਰ ਗੱਡੀਆਂ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਉਣਾ ਜਰੂਰੀ ਹੈ। ਵੱਖਰੇਪਣ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤੇ ਗਏ ਮਨਾਹੀਂ ਦੇ ਇਹ ਹੁਕਮ ਜ਼ਿਲ੍ਹੇ ਵਿੱਚ 04 ਫਰਵਰੀ, 2019 ਤੱਕ ਲਾਗੂ ਰਹਿਣਗੇ।
ਇਹ ਹੁਕਮ ਮਿਲਟਰੀ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਵੇਗਾ।
ਨੰ: ਲਸਫਸ (ਪ੍ਰੈ:ਰੀ:)18/ 1263
ਪ੍ਰੈਸ ਨੋਟ4
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਤਹਿਗੜ੍ਹ ਸਾਹਿਬ
ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੀ ਹਦੂਦ ਵਿੱਚ ਪੈਂਦੀ ਭਾਖੜਾ ਮੇਨ ਨਹਿਰ ਦੀ ਪਟੜੀ ਤੇ ਅਣਅਧਿਕਾਰਤ ਵਾਹਨ ਲੈ ਕੇ ਚੱਲਣ ਤੇ ਨਹਿਰ ਵਿੱਚ ਤੈਰਨ ‘ਤੇ ਪਾਬੰਦੀ ਲਗਾਈ
ਫ਼ਤਹਿਗੜ੍ਹ ਸਾਹਿਬ, 5 ਦਸੰਬਰ
ਜ਼ਿਲ੍ਹਾ ਮੈਜਿਸਟਰੇਟ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਫੌਜਦਾਰੀ ਜਾਬਤਾ ਸੰਘਤਾ 1973 ( 2 ਆਫ 1974) ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਹਨ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦੀ ਭਾਖੜਾ ਮੇਨ ਕੈਨਾਲ ਦੀ ਪਟੜੀ ‘ਤੇ ਕੋਈ ਵੀ ਅਣਅਧਿਕਾਰਤ ਵਾਹਨ ਲੈ ਕੇ ਨਹੀਂ ਜਾਵੇਗਾ ਅਤੇ ਨਾ ਕੋਈ ਭਾਖੜਾ ਕੈਨਾਲ ਵਿੱਚ ਤੈਰੇਗਾ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦੀ ਭਾਖੜਾ ਮੇਨ ਲਾਈਨ ਕੈਨਾਲ ਉਪਰ ਰਿਪੇਅਰ ਲਈ ਬਣੀ ਪਟੜੀ ਉਪਰ ਲੋਕ ਗਾਹੇ ਬਗਾਹੇ ਆਪਣੇ ਵਾਹਨ ਸਮੇਤ ਚੜ੍ਹ ਜਾਂਦੇ ਹਨ ਅਤੇ ਕਈ ਇਸ ਨਹਿਰ ਵਿੱਚ ਤੈਰਦੇ ਵੀ ਪਾਏ ਗਏ ਹਨ।ਕਿਉਂਕਿ ਇਸ ਕੈਨਾਲ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਹੁੰਦਾ ਹੈ ਇਸ ਲਈ ਅਜਿਹੇ ਲੋਕਾਂ ਦੀ ਜਾਨ ਨੂੰ ਖ਼ਤਰਾ ਬਣ ਜਾਂਦਾ ਹੈ ਅਤੇ ਦੁਰਘਟਨਾ ਹੋਣ ਦਾ ਅੰਦੇਸ਼ਾ ਬਣਿਆਂ ਰਹਿੰਦਾ ਹੈ।ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਜਾਰੀ ਕੀਤੇ ਗਏ ਮਨਾਹੀਂ ਦੇ ਇਹ ਹੁਕਮ 04 ਫਰਵਰੀ, 2019 ਤੱਕ ਲਾਗੂ ਰਹਿਣਗੇ।
ਨੰ: ਲਸਫਸ (ਪ੍ਰੈ:ਰੀ:)18/1264
ਪ੍ਰੈਸ ਨੋਟ5
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਤਹਿਗੜ੍ਹ ਸਾਹਿਬ
ਜ਼ਿਲ੍ਹਾ ਮੈਜਿਸਟਰੇਟ ਨੇ ਦੁਕਾਨਾਂ ਰਾਤ 9 ਵਜੇ ਅਤੇ ਸ਼ਰਾਬ
ਦੇ ਠੇਕੇ ਤੇ ਅਹਾਤੇ ਬੰਦ ਕਰਨ ਦਾ ਸਮਾਂ ਰਾਤ 11 ਵਜੇ ਨਿਰਧਾਰਤ ਕੀਤਾ
ਫ਼ਤਹਿਗੜ੍ਹ ਸਾਹਿਬ, 05 ਦਸੰਬਰ
ਜ਼ਿਲ੍ਹਾ ਮੈਜਿਸਟਰੇਟ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਫੌਜਦਾਰੀ ਦੰਡ ਸੰਘਤਾ 1973 ( 2 ਆਫ 1974) ਦੀ ਧਾਰਾ 144 ਅਧੀਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਪੈਂਦੀਆਂ ਸਮੂਹ ਦੁਕਾਨਾਂ ਬੰਦ ਕਰਨ ਦਾ ਸਮਾਂ ਰਾਤ 9:00 ਵਜੇ ਨਿਰਧਾਰਤ ਕੀਤਾ ਹੈ ਜਦੋਂ ਕਿ ਸ਼ਰਾਬ ਦੇ ਠੇਕਿਆਂ ਤੇ ਅਹਾਤਿਆਂ ਨੂੰ ਬੰਦ ਕਰਨ ਦਾ ਸਮਾਂ ਰਾਤ 11:00 ਵਜੇ ਨਿਰਧਾਰਤ ਕੀਤਾ ਗਿਆ ਹੈ। ਅਜਿਹਾ ਇਸ ਲਈ ਜਰੂਰੀ ਹੋ ਜਾਂਦਾ ਹੈ ਕਿਉਂਕਿ ਦੇਰ ਰਾਤ ਤੱਕ ਦੁਕਾਨਾਂ, ਹੋਟਲ ਅਤੇ ਅਹਾਤੇ ਖੁਲ੍ਹੇ ਹੋਣ ਕਾਰਨ ਸ਼ਰਾਰਤੀ ਅਨਸਰਾਂ ਵੱਲੋਂ ਗੈਰ ਸਮਾਜਿਕ ਕਾਰਵਾਈਆਂ ਕਰਨ ਦੀ ਅਸ਼ੰਕਾ ਬਣੀ ਰਹਿੰਦੀ ਹੈ ਅਤੇ ਆਮ ਜਨਤਾ ਦੇ ਜਾਨ ਤੇ ਮਾਲ ਦਾ ਵੀ ਨੁਕਸਾਨ ਹੋਣ ਦਾ ਅੰਦੇਸ਼ਾ ਬਣਿਆਂ ਰਹਿੰਦਾ ਹੈ। ਇਸ ਲਈ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਜਾਰੀ ਕੀਤੇ ਮਨਾਹੀਂ ਦੇ ਇਹ ਹੁਕਮ ਜ਼ਿਲ੍ਹੇ ਅੰਦਰ 04 ਫਰਵਰੀ 2019 ਤੱਕ ਲਾਗੂ ਰਹਿਣਗੇ।
ਇਹ ਹੁਕਮ ਢਾਬਿਆਂ, ਰੈਸਟੋਰੈਂਟਾਂ ਅਤੇ ਦਵਾਈਆਂ ਦੀਆਂ ਦੁਕਾਨਾਂ ‘ਤੇ ਲਾਗੂ ਨਹੀਂ ਹੋਣਗੇ।
ਨੰ: ਲਸਫਸ (ਪ੍ਰੈ:ਰੀ:)18/1265