Close

Leprosy is fully curable : Dr. Kirpal Singh

Publish Date : 13/11/2018
.

ਕੁਸ਼ਟ ਰੋਗ ਪੂਰਨ ਇਲਾਜ ਯੋਗ-ਡਾ:ਕਿਰਪਾਲ ਸਿੰਘ
ਕੁਸ਼ਟ ਰੋਗ ਦੀ ਜਾਂਚ ਅਤੇ ਦਵਾਈ ਜਿਲ੍ਹਾ ਹਸਪਤਾਲ ਵਿਖੇ ਮੁਫਤ ਦਿੱਤੀ ਜਾਂਦੀ ਹੈ
ਫਤਿਹਗੜ੍ਹ ਸਾਹਿਬ 13 ਨਵੰਬਰ

ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਕੁਸ਼ਟ ਰੋਗ ਸਬੰਧੀ ਜਾਗਰੂਕ ਕਰਨ ਲਈ ਸਿਵਲ ਹਸਪਤਾਲ ਫਤਿਹਗੜ੍ਹ ਤੋਂ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।ਇਸ ਰੈਲੀ ਵਿੱਚ ਦੇਸ਼ ਭਗਤ ਕਾਲਜ ਅਤੇ ਮੋਹਾਲੀ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਰੈਲੀ ਨੂੰ ਸਹਾਇਕ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਦਿਆਂ ਸਹਾਇਕ ਸਿਵਲ ਸਰਜਨ ਡਾ: ਕਿਰਪਾਲ ਸਿੰਘ ਨੇ ਦੱਸਿਆ ਕਿ ਕੁਸ਼ਟ ਰੋਗ ਪੂਰਨ ਰੂਪ ਵਿੱਚ ਇਲਾਜ ਯੋਗ ਹੈ।ਉਹਨਾ ਦੱਸਿਆ ਕਿ ਚਮੜੀ ਤੇ ਹਲਕੇ ਪੀਲੇ ਰੰਗ ਦੇ ਨਿਸ਼ਾਨ ਪੈ ਜਾਣ ਜੋ ਕਿ ਸੂੰਨ ਹੋਣ, ਅਤੇ ਜਿੰਨਾ ਤੇ ਗਰਮ ਅਤੇ ਠੰਡੇ ਦਾ ਪਤਾ ਨਾ ਲੱਗੇ,ਉਂਗਲੀਆਂ ਦਾ ਟੇਢੇ ਮੇਢੇ ਹੋ ਜਾਣਾ ਜਾਂ ਝੜ ਜਾਣਾ ਕੁਸ਼ਟ ਰੋਗ ਦੇ ਲੱਛਣ ਹੋ ਸਕਦੇ ਹਨ।ਉਹਨਾਂ ਕਿਹਾ ਕਿ ਮਲਟੀਡਰੱਗਟਰੀਟਮੈਂਟ (ਐਮ.ਡੀ.ਟੀ.) ਦਵਾਈ ਨਾਲ ਕੁਸ਼ਟ ਰੋਗ ਪੂਰਨ ਤੌਰ ਤੇ ਇਲਾਜਯੋਗ ਹੈ।ਉਹਨਾ ਜਿਲ੍ਹੇ ਦੀ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਕੁਸ਼ਟ ਰੋਗ ਕੋਈ ਦੇਵੀ ਦਾ ਸ਼ਰਾਪ ਜਾਂ ਪਿਛਲੇ ਜਨਮਾਂ ਦਾ ਫਲ ਨਹੀ ਹੈ।ਇਸ ਰੋਗ ਨੂੰ ਛੁਪਾਉਣਾ ਨਹੀਂ ਚਾਹੀਦਾ।ਉਹਨਾਂ ਕਿਹਾ ਕਿ ਸਮੇਂ ਤੇ ਕੀਤਾ ਗਿਆ ਇਲਾਜ ਕਰੂਪਤਾ ਤੋਂ ਬਚਾਉਂਦਾ ਹੈ।ਇਸ ਲਈ ਆਪਣੀ ਨਿਯਮਤ ਜਾਂਚ ਕਰਵਾਈ ਜਾਵੇ ਅਤੇ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਪੂਰਾ ਕੋਰਸ ਕੀਤਾ ਜਾਵੇ।
ਡਾ:ਰਿਤੂ ਬੰਗਾ ਜਿਲ੍ਹਾ ਲੈਪਰੋਸੀ ਅਫਸਰ ਨੇ ਦੱਸਿਆ ਕਿ ਕੁਸ਼ਟ ਰੋਗ ਦੀ ਜਾਂਚ ਅਤੇ ਦਵਾਈ ਜਿਲ੍ਹਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਮੁਫਤ ਦਿੱਤੀ ਜਾਂਦੀ ਹੈ।ਉਹਨਾਂ ਦੱਸਿਆ ਕਿ ਇਸ ਬਿਮਾਰੀ ਕਾਰਨ ਅਪੰਗ ਹੋਏ ਵਿਅਕਤੀਆਂ ਦਾ ਇਲਾਜ ਅਪਰੇਸ਼ਨ ਰਾਹੀਂ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ,ਜਿਲ੍ਹਾ ਸਿਹਤ ਅਫਸਰ ਡਾ. ਨਵਜੋਤ ਕੌਰ,ਜਿਲ੍ਰਾ ਡੈ਼ਟਲ ਸਿਹਤ ਅਫਸਰ ਡਾ. ਸੁਦਰਸ਼ਨ ਕੌਰ,ਐਸੀਐਮ.ਓ. ਡਾ. ਤਰਸੇਮ ਖੁਰਾਣਾ,ਮੈਡੀਕਲ ਅਫਸਰ ਡਾ.ਚਮਨ ਲਾਲ,ਡਾ. ਪ੍ਰੀਤਜੋਤ ਕੌਰ,ਡਾ. ਨਵਨੀਤ ਕੌਰ,ਜਿਲ੍ਹਾ ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ,ਡਿਪਟੀ ਐਮ.ਈ.ਆਈ.ਓ. ਬਲਜਿੰਦਰ ਸਿੰਘ,ਨਰਸਿੰਗ ਸਿਸਟਰ ਹਰਮੀਤ ਕੌਰ, ਬਲਜੀਤ ਕੌਰ,ਨਾਨ ਮੈਡੀਕਲ ਸੁਪਰਵਾਈਜਰ ਜਸਵਿੰਦਰ ਕੌਰ,ਜਿਲ੍ਹਾ ਬੀਹੇਵਅਰ ਚੇਂਜ ਕਮਿਓੂਨੀਕੇਸ਼ਨ ਫੈਸੀਲੀਟੇਟਰ ਜ਼ਸਵੀਰ ਕੌਰ,ਨਰਸਿੰਗ ਕਾਲਜ ਦੇ ਟੀਚਰ ਗੁਰਪਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਰ ਸੀ।

ਨੰ: ਲਸਫਸ(ਪ੍ਰੈ:ਰੀ:)-2018/ 1204