Announcements

Title Description Start Date End Date File
Training begins at C-Pyte Centre Shahidgarh for written test for post of constables in Punjab Police

ਪੰਜਾਬ ਪੁਲਿਸ ਵਿੱਚ ਸਿਪਾਹੀ ਜਨਰਲ ਡਿਊਟੀ ਦੀ ਅਸਾਮੀ ਲਈ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਸਤੇ ਸੀ.ਪਾਈਟ ਕੇਂਦਰ ਸ਼ਹੀਦਗੜ੍ਹ ਵਿਖੇ ਟਰੇਨਿੰਗ ਸ਼ੁਰੂ
ਆਨ ਲਾਈਨ ਅਪਲਾਈ ਕਰਨ ਅਤੇ ਪੰਜਾਬ ਪੁਲਿਸ ਵੱਲੋਂ ਫਿਜੀਕਲ ਟੈਸਟ ਵਿੱਚ ਪਾਸ ਉਮੀਦਵਾਰ ਲੈ ਸਕਦੇ ਹਨ ਟਰੇਨਿੰਗ
ਚਾਹਵਾਨ ਉਮੀਦਵਾਰ ਆਪਣੇ ਅਸਲ ਦਸਤਾਵੇਜ ਤੇ ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਤੁਰੰਤ ਪਹੁੰਚਣ ਸੀ.ਪਾਈਟ ਕੈਂਪ ਸ਼ਹੀਦਗੜ੍ਹ ਵਿਖੇ
ਫ਼ਤਹਿਗੜ੍ਹ ਸਾਹਿਬ, 20 ਨਵੰਬਰ:
ਸੀ ਪਾਈਟ ਕੈਂਪ ਸ਼ਹੀਦਗੜ੍ਹ ਬਸੀ ਪਠਾਣਾ ਦੇ ਕੈਂਪ ਕਮਾਂਡੈਂਟ ਸੇਵਾ ਮੁਕਤ ਕਰਨਲ ਫਤਹਿ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟਾਫ ਸਿਲੈਕਸ਼ਨ ਬੋਰਡ ਵੱਲੋਂ ਜਨਰਲ ਡਿਊਟੀ ਕਾਂਸਟੇਬਲ ਦੀਆਂ ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਸਤੇ ਸੀ.ਪਾਈਟ ਕੇਂਦਰ ਵਿਖੇ 9 ਨਵੰਬਰ ਤੋਂ 8 ਦਸੰਬਰ ਤੱਕ ਟਰੇਨਿੰਗ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਨੌਜਵਾਨ ਲੜਕੇ ਤੇ ਲੜਕੀਆਂ ਜਿਨ੍ਹਾਂ ਨੇ ਉਪਰੋਕਤ ਅਸਾਮੀਆਂ ਲਈ ਆਨ ਲਾਈਨ ਅਪਲਾਈ ਕੀਤਾ ਹੋਇਆ ਹੈ ਅਤੇ ਜਿਹੜੇ ਪੰਜਾਬ ਪੁਲਿਸ ਵੱਲੋਂ ਲਏ ਗਏ ਫਿਜੀਕਲ ਟੈਸਟ ਵਿੱਚੋਂ ਪਾਸ ਹੋਏ ਹਨ, ਇਸ ਲਿਖਤੀ ਪ੍ਰੀਖਿਆ ਟੈਸਟ ਦੀ ਤਿਆਰੀ ਲਈ ਕਰਵਾਈ ਜਾ ਰਹੀ ਟਰੇਨਿੰਗ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਆਪਣੇ ਅਸਲ ਦਸਤਾਵੇਜ ਅਤੇ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਨਾਲ ਲੈ ਕੇ ਤੁਰੰਤ ਸੀ.ਪਾਈਟ ਕੈਂਪ ਵਿਖੇ ਰਿਪੋਰਟ ਕਰਨ।
ਨੰ: ਲਸਫਸ (ਪ੍ਰੈ:ਰੀ:)-18/1230

20/11/2018 31/12/2018
Computer classes will start w.e.f 8 Nov. 2018 at District Sanik Welfare Services Office

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਕੰਪਿਊਟਰ ਦੀ ਉਚੇਰੀ ਸਿੱਖਿਆ ਲਈ ਕਲਾਸਾਂ 8 ਨਵੰਬਰ ਤੋਂ ਸ਼ੁਰੂ : ਰੰਧਾਵਾ
ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਤੁਰੰਤ ਕਰਵਾਉਣ ਆਪਣੀ ਰਜਿਸਟਰੇਸ਼ਨ
ਫ਼ਤਹਿਗੜ੍ਹ ਸਾਹਿਬ, 1 ਨਵੰਬਰ:-
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਸੇਵਾ ਮੁਕਤ ਲੈਫ: ਕਰਨਲ ਮਨਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦਾ ਦੌਰ ਕੰਪਿਊਟਰ ਦਾ ਯੁੱਗ ਹੋਣ ਕਰਕੇ ਜਿਥੇ ਹਰੇਕ ਵਿਅਕਤੀ ਲਈ ਕੰਪਿਊਟਰ ਸਿੱਖਿਆ ਜਰੂਰੀ ਹੈ ਉਥੇ ਹੀ ਰੋਜ਼ਗਾਰ ਲਈ ਵੀ ਕੰਪਿਊਟਰ ਦੀ ਸਿਖਲਾਈ ਹੋਣੀ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਅਤੇ ਨੇੜੇ ਦੇ ਜ਼ਿਲ੍ਹਿਆਂ ਦੇ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਕੰਪਿਊਟਰ ਦੀ ਉਚੇਰੀ ਸਿੱਖਿਆ ਦੇਣ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਖੇ ਕੰਪਿਊਟਰ ਬੇਸਿਕ, ਪ੍ਰੋਗਰਾਮਿੰਗ ਇਨ ਸੀ, ਸੀ++, ਪ੍ਰੋਗਰਾਮਿੰਗ ਇੰਨ ਜਾਵਾ, ਐਚ.ਟੀ.ਐਮ.ਐਲ. ਦੇ ਸਾਰੇ ਕੋਰਸਾਂ ਦੀਆਂ ਕਲਾਸਾਂ 8 ਨਵੰਬਰ ਤੋਂ ਸ਼ੁਰੂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਲਈ ਸਿਖਿਆਰਥੀਆਂ ਤੋਂ ਨਾ ਮਾਤਰ ਪ੍ਰਬੰਧਕੀ ਖਰਚੇ ਹੀ ਲਏ ਜਾਣਗੇ ਅਤੇ ਇਨ੍ਹਾਂ ਕੋਰਸਾਂ ਵਿੱਚ ਹਰੇਕ ਵਰਗ ਦੇ ਬੱਚੇ ਦਾਖਲਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਨੇੜੇ ਬੱਚਤ ਭਵਨ ਫ਼ਤਹਿਗੜ੍ਹ ਸਾਹਿਬ ਵਿਖੇ ਤੁਰੰਤ ਆਪਣੀ ਰਜਿਸਟਰੇਸ਼ਨ ਕਰਵਾਉਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ: 94631-02319 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਨੰ: ਲਸਫਸ (ਪ੍ਰੈ:ਰੀ:)-18/1162

01/11/2018 31/12/2018
Jawahar Navodaya Vidyalaya announces admission dates

ਜਵਾਹਰ ਨਵੋਦਿਆ ਵਿਦਿਆਲਿਆ ਫਰੌਰ ਵਿਖੇ 6ਵੀਂ ਜਮਾਤ ਵਿੱਚ ਦਾਖਲੇ ਲਈ ਚੋਣ ਪ੍ਰੀਖਿਆ 6 ਅਪ੍ਰੈਲ, 2019 ਨੂੰ ਹੋਵੇਗੀ: ਪ੍ਰਿੰਸੀਪਲ
ਦਾਖਲੇ ਲਈ ਆਨ ਲਾਈਨ ਫਾਰਮ ਭਰਨ ਦੀ ਅੰਤਿਮ ਮਿਤੀ 30 ਨਵੰਬਰ, 2018 ਤੱਕ ਹੋਵੇਗੀ
ਪ੍ਰੀਖਿਆ ਸਬੰਧੀ ਯੋਗਤਾ, ਸ਼ਰਤਾਂ ਤੇ ਸਕੂਲ ਵਿੱਚ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਪ੍ਰੋਸਪੈਕਟ ਵਿੱਚ ਦਰਜ਼
ਪ੍ਰੋਸਪੈਕਟ ਸਕੂਲ ਦੀ ਵੈਬਸਾਈਟ jnvfatehgarhsahib.co.in ‘ਤੇ ਉਪਲਬਧ https://fatehgarhsahib.nic.in/notice/jawahar-navodaya-vidyalaya-announces-admission-dates/?preview=true
ਫ਼ਤਹਿਗੜ੍ਹ ਸਾਹਿਬ, 01 ਨਵੰਬਰ:-
ਜਵਾਹਰ ਨਵੋਦਿਆ ਵਿਦਿਆਲਿਆ ਫਰੌਰ (ਫ਼ਤਹਿਗੜ੍ਹ ਸਾਹਿਬ) ਵਿਖੇ ਵਿਦਿਅਕ ਸੈਸ਼ਨ 2019-20 ਲਈ ਛੇਵੀਂ ਜਮਾਤ ਦੇ ਦਾਖਲੇ ਵਾਸਤੇ ਦਾਖਲਾ ਚੋਣ ਪ੍ਰੀਖਿਆ 6 ਅਪ੍ਰੈਲ, 2019 ਨੂੰ ਹੋਵੇਗੀ। ਇਸ ਪ੍ਰੀਖਿਆ ਲਈ ਆਨ ਲਾਈਨ ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ 30 ਨਵੰਬਰ, 2018 ਹੈ। ਇਹ ਜਾਣਕਾਰੀ ਦਿੰਦਿਆਂ ਜਵਾਹਰ ਨਵੋਦਿਆ ਵਿਦਿਆਲਿਆ ਫਰੌਰ ਦੇ ਪ੍ਰਿੰਸੀਪਲ ਸ. ਬਲਦੇਵ ਸਿੰਘ ਮਨੇਸ਼ ਨੇ ਦੱਸਿਆ ਕਿ ਇਸ ਪ੍ਰੀਖਿਆ ਸਬੰਧੀ ਯੋਗਤਾ, ਸ਼ਰਤਾਂ ਅਤੇ ਸਕੂਲ ਵਿੱਚੋਂ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਪ੍ਰੋਸਪੈਕਟ ਵਿੱਚ ਦਰਜ਼ ਹੈ, ਜੋ ਕਿ ਨਵੋਦਿਆ ਵਿਦਿਆਲਿਆ ਫਰੌਰ ਦੀ ਵੈਬਸਾਈਟ jnvfatehgarhsahib.co.in ਅਤੇ ਸਕੂਲ ਦੇ ਨੋਇਡਾ ਵਿਖੇ ਸਥਿਤ ਹੈਡ ਕੁਆਰਟਰ ਦੀ ਵੈਬਸਾਈਟ nvshq.org ‘ਤੇ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਦੀ ਸਹੂਲਤ ਲਈ ਜਵਾਹਰ ਨਵੋਦਿਆ ਵਿਦਿਆਲਿਆ ਫਰੌਰ ਵਿਖੇ ਹੈਲਪ ਡੈਸਕ ਵੀ ਬਣਾਇਆ ਗਿਆ ਹੈ। ਜਿਥੇ ਕਿ ਆਨ ਲਾਈਨ ਰਜਿਸਟਰੇਸ਼ਨ ਕਰਨ ਦੌਰਾਨ ਕੋਈ ਵੀ ਸਮੱਸਿਆ ਆਉਣ ‘ਤੇ ਸਕੂਲ ਦੇ ਅਧਿਆਪਕ ਸ਼੍ਰੀ ਅਬਦੁੱਲ ਗਨੀ ਦੇ ਮੋਬਾਇਲ ਨੰ: 84277-73486 ਅਤੇ ਸ਼੍ਰੀਮਤੀ ਰਾਧਿਕਾ ਸੇਠੀ ਦੇ ਮੋਬਾਇਲ ਨੰ: 76965-72500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਨੰ: ਲਸਫਸ (ਪ੍ਰੈ:ਰੀ:)-18/1161

01/11/2018 31/12/2018
H’ble Supreme Court directions on timings to burst firecrackers on various festivals

ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਦੀ ਆਮਦ ‘ਤੇ ਪਟਾਕੇ ਚਲਾਉਣ ਲਈ ਤੈਅ ਕੀਤੇ ਗਏ ਸਮੇਂ ਅਨੁਸਾਰ ਹੀ ਪਟਾਕੇ ਚਲਾਏ ਜਾਣ। ਉਨ੍ਹਾਂ ਕਿਹਾ ਕਿ ਪਟਾਕੇ ਚਲਾਉਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਣ ਵੱਧਦਾ ਹੈ ਉਥੇ ਹੀ ਇਸ ਦਾ ਮਨੁੱਖੀ ਸਿਹਤ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਪਟਾਕੇ ਚਲਾਉਣ ਨਾਲ ਕਈ ਤਰ੍ਹਾਂ ਦੇ ਹਾਦਸੇ ਹੋਣ ਦਾ ਖਤਰਾ ਵੀ ਬਣਿਆਂ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਦੀਵਾਲੀ ਨੂੰ ਰਾਤ 8:00 ਵਜੇ ਤੋਂ ਰਾਤ 10 :00 ਵਜੇ ਤੱਕ, ਗੁਰਪੁਰਬ ਵਾਲੇ ਦਿਨ ਸਵੇਰੇ 4:00 ਤੋਂ 5:00 ਵਜੇ ਤੱਕ (ਸਿਰਫ ਇੱਕ ਘੰਟੇ ਲਈ) ਅਤੇ ਰਾਤ ਨੂੰ 9:00 ਵਜੇੋ ਤੋਂ ਰਾਤ 10:00 ਵਜੇ ਤੱਕ ਹੀ ਪਟਾਕੇ ਚਲਾਉਣ ਦਾ ਸਮਾਂ ਤੈਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਣਯੋਗ ਕੋਰਟ ਦੇ ਹੁਕਮਾਂ ਅਨੁਸਾਰ ਕ੍ਰਿਸਮਿਸ ਤੇ ਨਵੇਂ ਸਾਲ ਦੀ ਆਮਦ ਮੌਕੇ ਰਾਤ 11:55 ਵਜੇ ਤੋਂ 12:30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ।
ਸ. ਢਿੱਲੋਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਨਿਯਮਾਂ ਅਨੁਸਾਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਤੈਅ ਕੀਤੇ ਸਮੇਂ ਤੋਂ ਇਲਾਵਾ ਹੋਰ ਕਿਸੇ ਵੀ ਸਮੇਂ ਪਟਾਕੇ ਚਲਾਉਣ ‘ਤੇ ਮੁਕੰਮਲ ਪਾਬੰਦੀ ਹੋਵੇਗੀ ਅਤੇ ਤੈਅ ਸਮੇਂ ‘ਤੇ ਹੀ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਕਿਹਾ ਕਿ ਦੀਵਾਲੀ ਦੇ ਤਿਉਹਾਰ ਨੂੰ ਗਰੀਨ ਤੇ ਕਲੀਨ ਦੀਵਾਲੀ ਵਜੋਂ ਮਨਾਇਆ ਜਾਵੇ ਤਾਂ ਜੋ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕੇ।

05/11/2018 31/12/2018 Download (2 MB)
Notification regarding Reservation of offices of the Sarpanches of Gram Panchayats District Fatehgarh Sahib

Notification regarding Reservation of offices of the Sarpanches of Gram Panchayats District Fatehgarh Sahib

14/11/2018 31/12/2018 Download (9 MB)
Use of appropriate words for addressing person having disability 13/11/2018 31/12/2018 Download (899 KB)
Saheedi Jor Mel 2018 27/12/2018 31/12/2018 Download (2 MB)
Announcements 03/10/2018 03/10/2018